ਅਦਾਰਾ ਲਾਲ ਪਰਚਮ ਦੇ ਸਾਥੀਓ,
ਲਾਲ ਪਰਚਮ ਦੇ ਸੰਪਾਦਕ ਸਾਥੀ ਰਣਜੀਤ ਗੰਭੀਰ ਬਿਮਾਰੀ ਨਾਲ ਜੂਝ ਰਹੇ ਹਨ, ਉਹਨਾਂ ਦੇ ਜੀਵਨ ਦੀ ਸੁਰੱਖਿਆ ਕਮਿਊਨਿਸਟ ਇਨਕਲਾਬੀ ਹਲਕਿਆਂ ਅਤੇ ਇਨਕਲਾਬੀ ਜਮਹੂਰੀ ਲਹਿਰ ਦੇ ਹਿਤੈਸ਼ੀਆਂ ਦੇ ਗੰਭੀਰ ਸਰੋਕਾਰ ਦਾ ਮਸਲਾ ਬਣੀ ਹੋਈ ਹੈ। ਅਸੀਂ ਕਮਿਊਨਿਸਟ ਭਾਈਚਾਰਕ ਭਾਵਨਾ ਨਾਲ ਇਸ ਸਰੋਕਾਰ ਵਿੱਚ ਤਹਿ ਦਿਲੋਂ ਸ਼ਰੀਕ ਹਾਂ। ਉਹਨਾਂ ਦੀ ਜੀਵਨ ਸੁਰੱਖਿਆ ਅਤੇ ਸਿਹਤਯਾਬੀ ਲਈ ਜ਼ੋਰਦਾਰ ਕੋਸ਼ਿਸ਼ਾਂ ਜੁਟਾਉਣਾ ਸਾਡੇ ਸਮੁੱਚੇ ਭਾਈਚਾਰੇ ਦਾ ਜ਼ਰੂਰੀ ਫਰਜ ਅਤੇ ਲੋੜ ਹੈ। ਸਾਥੀ ਰਣਜੀਤ ਦਾ ਲੋਕ-ਹਿਤਾਂ ਨੂੰ ਸਮਰਪਣ ਸਾਡੇ ਸਾਰਿਆਂ ਲਈ ਉਹਨਾਂ ਦੀ ਜ਼ਿੰਦਗੀ ਦੀ ਕੀਮਤ ਵਧਾਉਂਦਾ ਹੈ ਅਤੇ ਗੰਭੀਰ ਸਰੋਕਾਰ ਅਤੇ ਉੱਦਮ ਦੀ ਮੰਗ ਕਰਦਾ ਹੈ। ਇਸ ਸੰਕਟ ਦੀ ਘੜੀ ਅਸੀਂ ਤੁਹਾਡੇ ਅੰਗ-ਸੰਗ ਹਾਂ। ਇਸ ਸਾਂਝੇ ਸਰੋਕਾਰ ਵਿੱਚ ਹਿੱਸੇਦਾਰੀ ਦੇ ਸੰਕੇਤ ਵਜੋਂ ਅਸੀਂ ਫੌਰੀ ਤੌਰ 'ਤੇ ਅਦਾਰਾ ਸੁਰਖ਼ ਰੇਖਾ ਵੱਲੋਂ 15 ਹਜ਼ਾਰ ਰੁਪਏ ਦੀ ਸਹਾਇਤਾ ਭੇਜ ਰਹੇ ਹਾਂ ਅਤੇ ਇਨਕਲਾਬੀ ਪਾਠਕਾਂ ਨੂੰ ਸਾਥੀ ਰਣਜੀਤ ਦੇ ਇਲਾਜ ਲਈ ਮਾਲੀ ਸਹਾਇਤਾ ਵਿੱਚ ਹਿੱਸਾ ਪਾਉਣ ਦੀ ਅਪੀਲ ਕਰਦੇ ਹਾਂ।

-ਜਸਪਾਲ ਜੱਸੀ, ਸੰਪਾਦਕ
ਸੁਰਖ਼ ਰੇਖਾ
No comments:
Post a Comment