ਵਿਦਿਆਰਥੀ ਮੰਗਾਂ 'ਤੇ ਹੜਤਾਲ
ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾਈ ਸੱਦੇ 'ਤੇ ਵਿਦਿਆਰਥੀ ਮੰਗਾਂ ਦੇ ਹੱਲ ਲਈ ਪਟਿਆਲਾ, ਸੰਗਰੂਰ, ਮੁਕਤਸਰ, ਮਲੇਰਕੋਟਲਾ, ਅਨੰਦਪੁਰ ਸਾਹਿਬ, ਰੋਪੜ, ਬਠਿੰਡਾ, ਫਾਜ਼ਿਲਕਾ, ਫਰੀਦਕੋਟ, ਕੋਟਕਪੂਰਾ, ਜਲੰਧਰ, ਮੋਗਾ ਆਦਿ ਵਿੱਦਿਅਕ ਸੰਸਥਾਵਾਂ 'ਚ ਹਜ਼ਾਰਾਂ ਵਿਦਿਆਰਥੀਆਂ ਨੇ ਹੜਤਾਲ ਕੀਤੀ। ਪੀ. ਐਸ. ਯੂ. ਦੇ ਸੂਬਾ ਪ੍ਰਧਾਨ ਰਣਬੀਰ ਰੰਧਾਵਾ,
ਜਨਰਲ ਸਕੱਤਰ ਗਗਨ ਸੰਗਰਾਮੀ, ਪ੍ਰੈੱਸ ਸਕੱਤਰ ਮੰਗਲਜੀਤ ਪੰਡੋਰੀ ਨੇ ਕਿਹਾ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਐੱਸ. ਸੀ., ਓ.ਬੀ. ਸੀ., ਈ. ਬੀ. ਸੀ. (ਇਕਨਾਮਿਕਲੀ ਬੈਕਵਰਡ ਕਲਾਸ) ਤੇ ਘੱਟ ਗਿਣਤੀਆਂ ਦੀ ਫ਼ੀਸ ਮੁਆਫ਼ ਕਰਵਾਉਣ ਅਤੇ ਈ. ਬੀ. ਸੀ. ਨੂੰ ਸਕਾਲਰਸ਼ਿੱਪ ਤੇ ਆਸ਼ੀਰਵਾਦ ਪੋਰਟਲ 'ਤੇ ਓਪਨ ਕਰਵਾਉਣ ਲਈ, ਲੜਕੀਆਂ ਦੀ ਪੀ. ਐੱਚ. ਡੀ. ਤੱਕ ਦੀ ਵਿੱਦਿਆ ਮੁਫ਼ਤ ਕਰਵਾਉਣ ਅਤੇ ਪੰਜਾਬ ਦੀਆਂ
ਇਤਿਹਾਸਕ ਯਾਦਗਾਰਾਂ, ਜਿਸ ਵਿੱਚ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਤੂੜੀ ਬਾਜ਼ਾਰ (ਫਿਰੋਜ਼ਪੁਰ) ਵਿੱਚ ਗੁਪਤ ਟਿਕਾਣਾ, ਜਲ੍ਹਿਆਂਵਾਲਾ ਬਾਗ਼ ਅਤੇ ਗੁਰੂ ਗੋਬਿੰਦ ਸਿੰਘ ਨਾਲ
ਸਬੰਧਤ ਕੋਟਲਾ ਨਿਹੰਗ ਖਾਂ ਦੀ ਵਿਰਾਸਤ ਬਚਾਉਣ ਲਈ ਪੰਜਾਬ ਭਰ ਦੀਆਂ ਵਿੱਦਿਅਕ ਸੰਸਥਾਵਾਂ 'ਚ ਹੜਤਾਲ ਕੀਤੀ ਗਈ। (ਪੰਜਾਬੀ ਟ੍ਰਿਬਿਊਨ, 13 ਸਤੰਬਰ)ਸੁਰਖ਼ ਲੀਹ ਕਮਿਊਨਿਸਟ ਵਿਚਾਰਧਾਰਾ ਅਤੇ ਸਿਆਸਤ ਨੂੰ ਸਮਰਪਿਤ ਹੈ। ਇਸ ਦਾ ਮਕਸਦ ਜਨਤਾ ਨੂੰ ਲੋਕ ਇਨਕਲਾਬ ਦੀ ਲੋੜ ਅਤੇ ਮਹੱਤਵ ਬਾਰੇ ਜਾਗਰਤ ਕਰਨਾ ਅਤੇ ਮੌਜੂਦਾ ਲੋਕ ਦੋਖੀ ਰਾਜ-ਪ੍ਰਬੰਧ ਨੂੰ ਬਦਲ ਕੇ ਅਸਲੀ ਲੋਕ ਰਾਜ ਕਾਇਮ ਕਰਨਾ ਹੈ। ਅਸੀਂ ਲੋਕਾਂ ਦੀ ਮੁਕਤੀ ਦੇ ਕਾਰਜ ਨੂੰ ਸਮਰਪਤ ਇਸ ਪ੍ਰਕਾਸ਼ਨ ਲਈ ਵੱਧ ਤੋਂ ਵੱਧ ਸਹਿਯੋਗ ਦੀ ਅਪੀਲ ਕਰਦੇ ਹਾਂ। ਲੰਮਾ ਸਮਾਂ ਸੁਰਖ ਰੇਖਾ ਵਜੋਂ ਨਿਕਲਦੇ ਰਹੇ ਇਸ ਪਰਚੇ ਦਾ ਨਾਮ ਕੁਝ ਤਕਨੀਕੀ ਕਾਰਨਾਂ ਕਰਕੇ ਬਦਲ ਕੇ ਹੁਣ ਸੁਰਖ਼ ਲੀਹ ਕਰ ਦਿੱਤਾ ਗਿਆ ਹੈ।
Saturday, October 5, 2019
ਮਨਜੀਤ ਧਨੇਰ ਦੀ ਸਜ਼ਾ ਬਰਕਰਾਰ ਅਦਾਲਤੀ ਪ੍ਰਬੰਧ ਮੁੜ ਬੇਨਕਾਬ
ਮਨਜੀਤ ਧਨੇਰ ਦੀ ਸਜ਼ਾ
ਬਰਕਰਾਰ ਅਦਾਲਤੀ ਪ੍ਰਬੰਧ ਮੁੜ ਬੇਨਕਾਬ
ਮਨਜੀਤ ਧਨੇਰ ਉਮਰ ਕੈਦ ਮਾਮਲੇ 'ਚ ਸੁਪਰੀਮ ਕੋਰਟ ਵੱਲੋਂ ਵੀ ਕਿਸਾਨ ਆਗੂ ਦੀ ਸਜ਼ਾ ਬਹਾਲ ਰੱਖੇ ਜਾਣ ਦੇ ਫੈਸਲੇ ਨੇ ਸਿਰਫ ਭਾਰਤ
ਦੀ ਨਿਆਂ-ਪ੍ਰਣਾਲੀ ਦਾ ਹੀ ਨਹੀਂ ਸਗੋਂ ਭਾਰਤੀ ਪੁਲਿਸ ਪ੍ਰਬੰਧ ਤੇ ਸਰਕਾਰੀ ਤੇ ਪ੍ਰਸਾਸ਼ਨਿਕ ਤੰਤਰ ਦਾ
ਵੀ ਹੀਜ ਪਿਆਜ ਨੰਗਾ ਕਰ ਦਿੱਤਾ ਹੈ। ਲੱਗਭਗ 22 ਸਾਲ ਪਹਿਲਾਂ ਵਾਪਰੇ ਕਿਰਨਜੀਤ ਬਲਾਤਕਾਰ ਤੇ
ਹੱਤਿਆ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਮਨਜੀਤ ਧਨੇਰ ਤੇ ਉਸਦੇ ਸਾਥੀਆਂ ਦੀ ਅਗਵਾਈ 'ਚ ਲੜਿਆ ਗਿਆ ਲੋਕ-ਸੰਘਰਸ਼ ਕਿਸੇ ਤੋਂ ਵੀ ਲੁਕਿਆ ਨਹੀਂ ਹੈ। ਮਨਜੀਤ
ਧਨੇਰ, ਨਾਰਾਇਣ ਦੱਤ ਤੇ ਪ੍ਰੇਮ ਕੁਮਾਰ ਨੂੰ ਝੂਠੇ ਕੇਸ 'ਚ ਫਸਾਏ ਜਾਣ ਦੀ ਸਾਜਿਸ਼ ਵੀ ਜੱਗ ਤੋਂ ਲੁਕੀ ਨਹੀਂ ਹੈ। ਪਰ ਭਾਰਤ ਦੀ ਨਿਆਂ ਪ੍ਰਣਾਲੀ ਆਪਣੀਆਂ
ਅੱਖਾਂ 'ਤੇ ਬੰਨ੍ਹੀਂ ਪੱਟੀ ਦੇ ਕਾਰਨ ਇਸ ਪ੍ਰਤੱਖ ਸੱਚਾਈ
ਨੂੰ ਦੇਖਣ ਤੋਂ ਅਸਮਰੱਥ ਰਹੀ। ਹੇਠਲੀਆਂ ਅਦਾਲਤਾਂ ਤੋਂ ਲੈਕੇ ਸੁਪਰੀਮ ਕੋਰਟ ਤੱਕ ਕਿਸੇ ਨੂੰ ਉਹ
ਸਚਾਈ ਨਹੀਂ ਦਿਸੀ ਜਿਸਨੂੰ ਪੰਜਾਬ ਦੇ ਹਜਾਰਾਂ ਸਧਾਰਨ ਲੋਕ ਦੇਖ ਸਕੇ ਹਨ। ਮਨਜੀਤ ਧਨੇਰ ਦੀ ਉਮਰ
ਕੈਦ ਬਹਾਲੀ ਦਾ ਫੈਸਲਾ ਭਾਰਤੀ ਪੁਲਿਸ ਪ੍ਰਬੰਧ, ਪ੍ਰਸ਼ਾਸ਼ਨ ਤੇ ਸਰਕਾਰਾਂ
ਦੇ ਪੂਰੀ ਤਰ੍ਹਾਂ ਹਾਕਮ ਜਮਾਤਾਂ ਦੇ ਗੋਲੇ ਹੋਣ ਦੀ ਸੱਚਾਈ ਨੂੰ ਵਧੇਰੇ ਤਿੱਖੇ ਰੂਪ 'ਚ ਪ੍ਰਗਟ ਕਰਦਾ ਹੈ। ਇਹਨਾਂ ਆਗੂਆਂ ਨੂੰ ਬਿਲਕੁਲ ਝੂਠੇ ਕੇਸ ਵਿੱਚ ਉਲਝਾਉਣ ਲਈ ਪਿੰਡ ਦੇ
ਧਨਾਡਾਂ ਦੀ ਸਾਜਿਸ਼ ਵਿੱਚ ਪੁਲਿਸ ਤੇ ਪ੍ਰਸਾਸ਼ਨ ਉਹਨਾਂ ਦੀ ਪਿੱਠ 'ਤੇ ਖੜ੍ਹੇ ਹਨ। ਪੰਜਾਬ ਦੇ ਲੋਕਾਂ ਦੇ ਸੰਘਰਸ਼ ਦੇ ਜੋਰ ਪੰਜਾਬ ਦੀ ਹਕੂਮਤ ਨੂੰ ਮੰਨਣਾ ਪਿਆ ਕਿ
ਇਹ ਆਗੂ ਬੇਕਸੂਰ ਹਨ ਤੇ ਉਹਨਾਂ ਦੀ ਸਜ਼ਾ ਮੁਆਫ ਹੋਣੀ ਚਾਹੀਦੀ ਹੈ। ਪਰ ਇਸਦੇ ਬਾਵਜੂਦ ਸਜ਼ਾ ਮੁਆਫ਼ੀ
ਦੀ ਇਸ ਸਿਫਾਰਸ਼ ਨੂੰ ਰਾਜਪਾਲ ਤੱਕ ਭੇਜਣ ਦੇ ਮਸਲੇ ਨੂੰ ਲਗਾਤਾਰ ਲਟਕਾਇਆ ਗਿਆ । ਇਹ ਸਰਕਾਰੀ
ਅਣਗਹਿਲੀ ਦਾ ਨਹੀਂ ਬਲਕਿ ਇੱਕ ਸੋਚੀ ਸਮਝੀ ਨੀਤੀ ਤਹਿਤ ਲੋਕ-ਆਗੂਆਂ ਨੂੰ ਸਬਕ ਸਿਖਾਉਣ ਤੇ ਆਪਣੇ ਖਾਸੇ ਮੁਤਾਬਕ
ਧਨਾਢ-
ਜਗੀਰੂ ਜਮਾਤ ਨਾਲ
ਲੁਕਵੀਂ ਵਫਾਦਾਰੀ ਪੁਗਾਉਣ ਦਾ ਮਾਮਲਾ ਹੈ। ਹਾਈਕੋਰਟ ਵੱਲੋਂ ਸਜ਼ਾ ਬਹਾਲ ਰੱਖਣ ਦੇ ਫੈਸਲੇ ਤੋਂ
ਮਗਰੋਂ ਦੁਬਾਰਾ ਫੇਰ ਲੋਕ ਦਬਾਅ ਦੇ ਤਹਿਤ ਰਾਜਪਾਲ ਤੱਕ ਸਜ਼ਾ ਮਾਫ ਕਰਵਾਉਣ ਦੀ ਸਿਫਾਰਸ਼ ਭੇਜੀ ਗਈ
ਜਿਸ ਤੇ ਰਾਜਪਾਲ ਨੇ ਕੋਈ ਕਾਰਵਾਈ ਨਹੀਂ ਕੀਤੀ। ਉਪਰੋਕਤ ਘਟਨਾ-ਕ੍ਰਮ ਏਸੇ ਤੱਥ ਦੀ ਜੋਰਦਾਰ ਪੁਸ਼ਟੀ ਕਰਦਾ ਹੈ ਕਿ
ਭਾਰਤੀ ਰਾਜ-ਪ੍ਰਬੰਧ ਦਾ ਹਰ ਅੰਗ ਅਸਲ ਵਿੱਚ ਹਾਕਮ ਜਮਾਤਾਂ ਦਾ
ਸੇਵਕ ਹੈ ਤੇ ਇਸ ਤੋਂ ਆਮ ਜਨ ਸਧਾਰਨ ਤੇ ਕਿਰਤੀ ਜਮਾਤਾਂ ਦੇ ਭਲੇ ਦੀ ਕੋਈ ਵੀ ਆਸ ਰੱਖਣਾ ਫਜੂਲ
ਹੈ।ਅੱਜ ਇਸ ਗੱਲ ਦੀ ਅਣਸਰਦੀ ਲੋੜ ਹੈ ਕਿ ਸਾਥੀ ਮਨਜੀਤ ਧਨੇਰ ਦੀ ਉਮਰ ਕੈਦ ਦੀ ਸਜ਼ਾ ਨੂੰ ਬਹਾਲ ਰੱਖਣ ਦੇ ਫੈਸਲੇ ਖਿਲਾਫ ਜੋਰਦਾਰ ਆਵਾਜ਼ ਬੁਲੰਦ ਕੀਤੀ ਜਾਵੇ ਤੇ ਇਸ ਸਜ਼ਾ ਨੂੰ ਰੱਦ ਕਰਵਾਉਣ ਲਈ ਜੋਰਦਾਰ ਲੋਕ-ਸੰਘਰਸ਼ ਚਲਾਇਆ ਜਾਵੇ ਤੇ ਨਾਲ ਹੀ ਇਸ ਸੰਘਰਸ਼ ਨੂੰ ਭਾਰਤੀ ਰਾਜ ਭਾਗ ਦੇ ਲੋਕ-ਦੋਖੀ ਖਾਸੇ ਨੁੰ ਵਿਸ਼ਾਲ ਜਨਤਾ ਅੰਦਰ ਬੇਪਰਦ ਕਰਨ ਖਰਾ ਲੋਕ-ਪੱਖੀ ਪ੍ਰਬੰਧ ਉਸਾਰਨ ਦੀ ਜਦੋ-ਜਹਿਦ ਨਾਲ ਜੋੜਿਆ ਜਾਵੇ। ਪੱਤਰ ਪ੍ਰੇਰਕ
ਕਾਮਰੇਡ ਅਜੀਤ ਸਿੰਘ ਨਹੀਂ ਰਹੇ
ਕਾਮਰੇਡ ਅਜੀਤ ਸਿੰਘ ਨਹੀਂ
ਰਹੇ
ਅੰਮ੍ਰਿਤਸਰ ਸ਼ਹਿਰ 'ਚ ਵਸਦੇ ਕਾਮਰੇਡ ਅਜੀਤ ਸਿੰਘ ਸਾਈਲੈਂਟ ਹਾਰਟ ਅਟੈਕ ਦੀ ਵਜਾਹ ਕਰਕੇ ਸਾਨੂੰ ਸਦੀਵੀ ਵਿਛੋੜਾ
ਦੇ ਗਏ ਹਨ।ਇਸੇ ਸ਼ਹਿਰ ਦੇ ਨੇੜਲੇ ਪਿੰਡ ਦੇ ਗਰੀਬ ਕਿਸਾਨ ਪਰਿਵਾਰ 'ਚ ਜਨਮੇ ਅਜੀਤ ਸਿੰਘ ਨੂੰ ਸ਼ੁਰੂ ਤੋਂ ਹੀ ਗਰੀਬੀ ਦਾ ਅਹਿਸਾਸ ਸੀ ਅਤੇ ਸਖ਼ਤ ਸਰੀਰਕ ਕੰਮ ਕਰਨ ਦਾ ਹੱਡੀਂ ਹੰਢਾਇਆ ਤਜ਼ਰਬਾ ਵੀ।
ਸਕੂਲੀ ਪੜ੍ਹਾਈ ਤੋਂ ਤੁਰੰਤ ਬਾਅਦ ਹੀ ਉਹ ਆਪਣੇ ਹਮਜੋਲੀਆਂ ਸਮੇਤ ਨਕਸਲਬਾੜੀ ਲਹਿਰ ਦੇ ਪ੍ਰਭਾਵ ਹੇਠ ਆ ਗਏ। ਮਸ਼ੀਨਾਂ ਦੇ ਪੁਰਜ਼ੇ ਬਣੇ ਸਨਅਤੀ ਮਜ਼ਦੂਰਾਂ ਦੀ ਮੁਸ਼ੱਕਤੀ ਤੇ ਤਰਸਯੋਗ ਜ਼ਿੰਦਗੀ ਨੂੰ ਨੇੜਿਓਂ ਤੱਕਣ ਲਈ ਖੁਦ ਫੈਕਟਰੀ ਮਜ਼ਦੂਰ ਬਣੇ।
ਚੜ੍ਹਦੀ ਜਵਾਨੀ ਵੇਲੇ, ਇਨਕਲਾਬੀ ਜਨਤਕ ਲੀਹ ਦੇ ਪੈਰੋਕਾਰਾਂ ਨਾਲ ਜੁੜਕੇ ਉਹਨਾਂ ਨੇ ਆਪਣੇ ਇਲਾਕੇ 'ਚ ਨੌਜਵਾਨ ਭਾਰਤ ਸਭਾ ਕਾਇਮ ਕਰਨ ਤੇ ਜਥੇਬੰਦ ਕਰਨ 'ਚ ਗਿਣਨਯੋਗ ਰੋਲ ਨਿਭਾਇਆ। ਇਨਕਲਾਬੀ ਜਮਹੂਰੀ ਲਹਿਰ ਉੱਤੇ ਝੁੱਲਦੇ ਝੱਖੜਾਂ ਦੌਰਾਨ ਚਾਹੇ ਸੱਤਰਵਿਆਂ ਦਾ ਕਮਿਊਨਿਸਟ ਇਨਕਲਾਬੀਆਂ ਦੇ ਝੂਠੇ ਪੁਲੀਸ ਮੁਕਾਬਲਿਆਂ ਦਾ ਦੌਰ ਹੋਵੇ, ਚਾਹੇ ਐਮਰਜੰਸੀ ਵਰਗੇ ਲੋਕਾਂ ਦੇ ਨਾਮਨਿਹਾਦ ਪਏ ਡਾਕੇ ਦੇ ਦਿਨ ਹੋਣ, ਉਹਨਾਂ ਆਵਦੇ ਵਿਤ ਮੂਜਬ ਲੋਕ ਹੱਕਾਂ ਲਈ ਪਹਿਰੇਦਾਰੀ ਦਾ ਪਰਚਮ ਬੁਲੰਦ ਰੱਖਿਆ।
ਸਾਦਾ ਜ਼ਿੰਦਗੀ ਜਿਉਣ ਵਾਲੇ ਇਸ ਸਾਥੀ ਨੇ ਗੁਜ਼ਰ-ਬਸਰ ਲਈ ਇੱਕ ਛੋਟਾ ਕਾਰਖਾਨਾ ਲਾ ਰੱਖਿਆ ਸੀ ਜਿਸ ਦੇ ਉਹ ਖੁਦ ਹੀ ਇੱਕੋ-ਇੱਕ ਮਜ਼ਦੂਰ ਵੀ ਸਨ।
ਅੱਜ ਕੱਲ੍ਹਉਹ ਜਮਹੂਰੀ ਅਧਿਕਾਰ ਸਭਾ, ਤਰਕਸ਼ੀਲ ਸੁਸਾਇਟੀ ਅਤੇ ਲੋਕ ਮੋਰਚਾ ਪੰਜਾਬ ਦੇ ਸਥਾਨਕ ਆਗੂ ਵਜੋਂ ਇਨਕਲਾਬੀ ਲਹਿਰ 'ਚ ਯੋਗਦਾਨ ਪਾ ਰਹੇ ਸਨ। ਉਹਨਾਂ ਦੇ ਵਿਛੋੜੇ ਨਾਲ ਪਿਆ ਘਾਟਾ ਇਨਕਲਾਬੀ ਜਮਹੂਰੀ ਲਹਿਰ ਨੂੰ ਸਦਾ ਰੜਕਦਾ ਰਹੇਗਾ।
ਅਦਾਰਾ ਸੁਰਖ਼ ਲੀਹ ਕਾਮਰੇਡ ਅਜੀਤ ਸਿੰਘ ਦੀ ਇਨਕਲਾਬੀ ਘਾਲਣਾ ਨੂੰ ਸਲਾਮ ਕਰਦਾ ਹੈ।
ਸ਼ਹੀਦ ਪ੍ਰਿਥੀਪਾਲ ਰੰਧਾਵਾ ਨੂੰ ਸ਼ਰਧਾਂਜਲੀਆਂ
ਸ਼ਹੀਦ ਪ੍ਰਿਥੀਪਾਲ
ਰੰਧਾਵਾ ਨੂੰ ਸ਼ਰਧਾਂਜਲੀਆਂ
ਜੁਲਾਈ ਦਾ ਮਹੀਨਾ ਇਨਕਲਾਬੀ ਨੌਜਵਾਨ ਵਿਦਿਆਰਥੀ
ਲਹਿਰ ਦੇ ਨਾਇਕ ਪ੍ਰਿਥੀਪਾਲ ਸਿੰਘ ਰੰਧਾਵਾ ਦੇ ਸ਼ਹੀਦੀ ਦਿਨ ਦਾ ਮਹੀਨਾ ਹੈ। ਪ੍ਰਿਥੀਪਾਲ ਰੰਧਾਵਾ 70ਵਿਆਂ ਦੀ ਪੰਜਾਬ ਦੀ ਵਿਦਿਆਰਥੀ ਲਹਿਰ ਦਾ ਉਹ ਸਿਰਮੌਰ ਨਾਇਕ ਸੀ, ਜਿਸਨੇ ਨਾ ਸਿਰਫ ਪੰਜਾਬ ਦੀ ਨੌਜਵਾਨ ਵਿਦਿਆਰਥੀ ਲਹਿਰ ਨੂੰ ਉਹਨਾਂ ਦੀਆਂ ਤਬਕਾਤੀ ਮੰਗਾਂ 'ਤੇ ਲਾਮਬੰਦ ਕਰ ਸੰਘਰਸ਼ਾਂ ਦੇ ਰਾਹ ਤੁਰਨ ਲਈ ਅਗਵਾਈ ਕੀਤੀ, ਸਗੋਂ ਨੌਜਵਾਨ ਵਿਦਿਆਰਥੀਆਂ ਦੇ ਸਮਾਜ ਅੰਦਰ ਬਣਦੇ ਇਤਿਹਾਸਕ ਰੋਲ ਨੂੰ ਵੀ ਸਾਕਾਰ ਕਰਨ ਦੇ
ਰਾਹ ਪਾਇਆ, ਜਿਸ ਕਾਰਨ ਪੰਜਾਬ ਦੀ ਜਨਤਕ ਜਮਹੂਰੀ ਲਹਿਰ ਨੂੰ
ਵੀ ਤਕੜਾਈ ਮਿਲੀ। ਉਸਦੀ ਅਗਵਾਈ ਵਿੱਚ ਵਿਦਿਆਰਥੀ ਨੌਜਵਾਨਾਂ ਨੇ
ਆਪਣੀ ਪੜ੍ਹਾਈ, ਰੁਜ਼ਗਾਰ ਨਾਲ ਸੰਬੰਧਿਤ ਮਸਲਿਆਂ 'ਤੇ ਹੀ ਸੰਘਰਸ਼ ਨਹੀਂ ਲੜੇ ਸਗੋਂ ਪੰਜਾਬ ਤੇ ਮੁਲਕ ਪੱਧਰ 'ਤੇ ਲੋਕਾਂ ਦੇ ਜਮਹੂਰੀ ਮਸਲਿਆਂ ਅਤੇ ਜਨਤਕ ਜਮਹੂਰੀ ਲਹਿਰ ਨੂੰ ਪੇਸ਼ ਆਉਂਦੀਆਂ ਚੁਣੌਤੀਆਂ ਨੂੰ
ਸਰ ਕਰਨ ਦਾ ਜਿੰਮੇਵਰਾਨਾ ਤੇ ਅਹਿਮ ਰੋਲ ਵੀ ਅਦਾ ਕੀਤਾ। ਰੀਗਲ ਸਿਨੇਮਾ ਮੋਗੇ ਦਾ ਘੋਲ, ਐਮਰਜੈਂਸੀ ਦਾ ਦੌਰ, ਜੇ.ਪੀ. ਨਰਾਇਣ ਦੀ ਲਹਿਰ ਵੇਲੇ ਦਾ ਨਿਭਾਅ ਇਸਦੀਆਂ ਸ਼ਾਨਦਾਰ ਤੇ ਮਿਸਾਲੀ ਉਦਾਹਰਣਾਂ ਹਨ।ਐਤਕੀਂ ਜੁਲਾਈ ਮਹੀਨੇ ਵਿੱਚ ਨੌਜਵਾਨ ਭਾਰਤ ਸਭਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ ਸ਼ਹੀਦ ਪ੍ਰਿਥੀਪਾਲ ਰੰਧਾਵਾ ਦਾ ਸ਼ਹੀਦੀ ਦਿਨ ਵੱਖ-ਵੱਖ ਥਾਵਾਂ 'ਤੇ ਮਨਾਇਆ ਗਿਆ। ਬਠਿੰਡਾ ਜਿਲ੍ਹੇ ਦੇ ਨਥਾਣਾ, ਗੋਨਿਆਣਾ, ਮੌੜ, ਸੰਗਤ, ਰਾਮਪੁਰਾ ਇਲਾਕੇ ਦੇ ਪਿੰਡਾਂ ਵਿੱਚ, ਫਰੀਦਕੋਟ ਦੇ ਜੈਤੋ ਦੇ ਇਲਾਕੇ ਦੇ ਦਬੜੀਖਾਨਾ, ਸੇਵੇਵਾਲਾ, ਮੁਕਤਸਰ ਦੇ ਲੰਬੀ ਇਲਾਕੇ ਦੇ ਗੱਗੜ, ਸਿੰਘੇਵਾਲਾ, ਕਿੱਲਿਆਂਵਾਲੀ, ਮੋਗਾ ਣਦੇ ਰਾਮਾ ਇਲਾਕੇ ਦੇ ਹਿੰਮਤਪੁਰਾ, ਰਾਮਾ, ਸੰਗਰੂਰ ਵਿਦਿਆਰਥੀ ਮੰਗਾਂ 'ਤੇ ਹੜਤਾਲ
ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾਈ ਸੱਦੇ 'ਤੇ ਵਿਦਿਆਰਥੀ ਮੰਗਾਂ ਦੇ ਹੱਲ ਲਈ ਪਟਿਆਲਾ, ਸੰਗਰੂਰ, ਮੁਕਤਸਰ, ਮਲੇਰਕੋਟਲਾ, ਅਨੰਦਪੁਰ ਸਾਹਿਬ, ਰੋਪੜ, ਬਠਿੰਡਾ, ਫਾਜ਼ਿਲਕਾ, ਫਰੀਦਕੋਟ, ਕੋਟਕਪੂਰਾ, ਜਲੰਧਰ, ਮੋਗਾ ਆਦਿ ਵਿੱਦਿਅਕ ਸੰਸਥਾਵਾਂ 'ਚ ਹਜ਼ਾਰਾਂ ਵਿਦਿਆਰਥੀਆਂ ਨੇ ਹੜਤਾਲ ਕੀਤੀ। ਪੀ. ਐਸ. ਯੂ. ਦੇ ਸੂਬਾ ਪ੍ਰਧਾਨ ਰਣਬੀਰ ਰੰਧਾਵਾ, ਜਨਰਲ ਸਕੱਤਰ ਗਗਨ ਸੰਗਰਾਮੀ, ਪ੍ਰੈੱਸ ਸਕੱਤਰ ਮੰਗਲਜੀਤ ਪੰਡੋਰੀ ਨੇ ਕਿਹਾ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਐੱਸ. ਸੀ., ਓ.ਬੀ. ਸੀ., ਈ. ਬੀ. ਸੀ. (ਇਕਨਾਮਿਕਲੀ ਬੈਕਵਰਡ ਕਲਾਸ) ਤੇ ਘੱਟ ਗਿਣਤੀਆਂ ਦੀ ਫ਼ੀਸ ਮੁਆਫ਼ ਕਰਵਾਉਣ ਅਤੇ ਈ. ਬੀ. ਸੀ. ਨੂੰ ਸਕਾਲਰਸ਼ਿੱਪ ਤੇ ਆਸ਼ੀਰਵਾਦ ਪੋਰਟਲ 'ਤੇ ਓਪਨ ਕਰਵਾਉਣ ਲਈ, ਲੜਕੀਆਂ ਦੀ ਪੀ. ਐੱਚ. ਡੀ. ਤੱਕ ਦੀ ਵਿੱਦਿਆ ਮੁਫ਼ਤ ਕਰਵਾਉਣ ਅਤੇ ਪੰਜਾਬ ਦੀਆਂ ਇਤਿਹਾਸਕ ਯਾਦਗਾਰਾਂ, ਜਿਸ ਵਿੱਚ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਤੂੜੀ ਬਾਜ਼ਾਰ (ਫਿਰੋਜ਼ਪੁਰ) ਵਿੱਚ ਗੁਪਤ ਟਿਕਾਣਾ, ਜਲ੍ਹਿਆਂਵਾਲਾ ਬਾਗ਼ ਅਤੇ ਗੁਰੂ ਗੋਬਿੰਦ ਸਿੰਘ ਨਾਲ ਸਬੰਧਤ ਕੋਟਲਾ ਨਿਹੰਗ ਖਾਂ ਦੀ ਵਿਰਾਸਤ ਬਚਾਉਣ ਲਈ ਪੰਜਾਬ ਭਰ ਦੀਆਂ ਵਿੱਦਿਅਕ ਸੰਸਥਾਵਾਂ 'ਚ ਹੜਤਾਲ ਕੀਤੀ ਗਈ। (ਪੰਜਾਬੀ ਟ੍ਰਿਬਿਊਨ, 13 ਸਤੰਬਰ)ਅੰਦਰ ਸਰਕਾਰੀ ਰਣਬੀਰ ਕਾਲਜ ਸੰਗਰੂਰ, ਯੂਨੀਵਰਸਿਟੀ ਕਾਲਜ ਮੂਣਕ ਅਤੇ ਸਵਾ ਦਰਜਨ ਪਿੰਡਾਂ ਵਿੱਚ ਮੁੱਢਲੀਆਂ ਅਤੇ ਜਨਤਕ ਮੀਟਿੰਗਾਂ ਰਾਹੀਂ ਸਰਧਾਂਜਲੀ ਮੁਹਿੰਮ ਚਲਾਈ ਗਈ। ਵਿਦਿਆਰਥੀ-ਨੌਜਵਾਨਾਂ ਦੇ ਸ਼ਾਨਦਾਰ ਇਤਿਹਾਸਕ ਸੰਘਰਸ਼ੀ ਵਿਰਸੇ ਅਤੇ ਵਿਦਿਆਰਥੀ ਨੌਜਵਾਨਾਂ ਦੇ ਮਸਲਿਆਂ 'ਤੇ ਕੇਂਦਰਿਤ ਇਸ ਸ਼ਰਧਾਂਜਲੀ ਮੁਹਿੰਮ ਦੀ ਸਿਖਰ ਇਲਾਕੇ ਪੱਧਰੀਆਂ ਵਿਦਿਆਰਥੀ ਨੌਜਵਾਨ ਇੱਕਤਰਤਾਵਾਂ ਸਨ। ਬਠਿੰਡਾ, ਤਖਤੂਪੁਰਾ(ਮੋਗਾ) ਮੂਣਕ (ਸੰਗਰੂਰ) ਵਿਖੇ ਭਰਵੀਆਂ ਇਕੱਤਰਤਾਵਾਂ ਕੀਤੀਆਂ ਗਈਆਂ। ਬਠਿੰਡਾ ਵਿਖੇ ਇਕੱਤਰਤਾ ਕਰਨ ਉਪਰੰਤ ਆਪਣੇ ਵਿਦਿਆਰਥੀ ਸ਼ਹੀਦ ਨੂੰ ਸਮਰਪਿਤ ਭਰਵਾਂ ਮਾਰਚ ਸ਼ਹਿਰ ਵਿੱਚ ਕੱਢਿਆ ਗਿਆ। ਇਸੇ ਦੌਰਾਨ 1980ਵਿਆਂ ਵਿੱਚ ਛਪੀ ਪ੍ਰਿਥੀ ਦੀ ਵੀਰ ਗਾਥਾ ਨੂੰ ਮੁੜ ਪ੍ਰਕਾਸ਼ਿਤ ਕਰਕੇ ਲੋਕ ਅਰਪਣ ਕੀਤਾ ਗਿਆ। ਇਕੱਤਰਤਾ ਦੌਰਾਨ ਬੁਲਾਰਿਆਂ ਨੇ ਸਰੋਤਿਆਂ ਨੂੰ ਨਾ ਸਿਰਫ ਆਪਣੇ ਇਤਹਾਸਕ ਸੰਘਰਸ਼ੀ ਵਿਰਸੇ ਨੂੰ ਯਾਦ ਕਰਦਿਆਂ ਸ਼ਹੀਦ ਨੂੰ ਸਿਜਦਾ ਕੀਤਾ, ਸਗੋਂ ਅੱਜ ਦੇ ਨਿੱਜੀਕਰਨ ਦੇ ਦੌਰ ਅੰਦਰ ਸ਼ਾਨਦਾਰ ਲਹਿਰ ਦੇ ਰਾਹ ਪੈਣ ਦਾ ਸੰਕਲਪ ਦੁਹਰਾਇਆ।
ਬੱਧਨੀ ਕਲਾਂ ਕਿਸਾਨ ਘੋਲ ਦੀ ਜਿੱਤ
ਬੱਧਨੀ ਕਲਾਂ ਕਿਸਾਨ ਘੋਲ ਦੀ ਜਿੱਤ
ਸਿਆਸੀ ਸਰਪ੍ਰਸਤੀ
ਵਾਲੇ ਅਖੌਤੀ ਬਾਬੇ ਨੂੰ ਗੋਡਣੀਏਂ ਕੀਤਾਪੰਜਾਬ 'ਚ ਫੈਲੇ ਅਣਗਿਣਤ ਡੇਰਿਆਂ ਵਾਂਗ ਜ਼ਿਲ੍ਹਾ ਮੋਗਾ ਦੇ ਕਸਬਾ ਬੱਧਨੀ ਕਲਾਂ ਵਿਚ ਵੀ ਅਜਿਹੇ ਡੇਰੇ ਦੇ ਇਕ ਮੁਖੀ ਅਖੌਤੀ ਮਹਾਂ ਪੁਰਸ਼ ਜੋਰਾ ਸਿੰਘ ਵਲੋਂ ਵੀ ਆਪਣੀ ਠਾਠ (ਜਿੱਥੇ ਅਜਿਹੇ ਸਾਧ ਠਾਠ ਨਾਲ ਰਹਿੰਦੇ ਹਨ) ਨਾਲ ਬਹੁਤ ਸਾਰੀ ਜ਼ਮੀਨ ਖਰੀਦ ਰੱਖੀ ਹੈ। ਨਾ ਸਿਰਫ ਬੱਧਨੀ ਕਲਾਂ, ਸਗੋਂ ਪੰਜਾਬ 'ਚ ਅਤੇ ਪੰਜਾਬ ਤੋਂ ਬਾਹਰ ਵੀ ਹੋਰ ਥਾਵਾਂ 'ਤੇ ਅਜਿਹੀਆਂ ਠਾਠਾਂ ਦੇ ਨਾਂ ਹੇਠ ਡੇਰੇ ਸਥਾਪਤ ਕਰ ਰੱਖੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ
J ਦਿੱਲੀ 'ਚ ਇਕ ਠਾਠ 12 ਏਕੜ ਵਿੱਚ ਹੈ
J ਢੈਪਈ (ਬਠਿੰਡਾ) 4 ਏਕੜ
J ਖੰਨਾ (ਫਤਹਿਗੜ੍ਹਸਾਹਿਬ) 9 ਏਕੜ
J ਮਾਹਲਾ (ਮੋਗਾ) 2 ਏਕੜ
J ਕੁਲਗੜ੍ਹੀ(ਫਿਰੋਜਪੁਰ) 3 ਏਕੜ
J ਸੇਲਬਰਾਹ (ਬਠਿੰਡਾ) 6 ਏਕੜ
J ਰੋਡੇ (ਮੋਗਾ) 25 ਏਕੜ
J ਦਿੜਬਾ (ਸੰਗਰੂਰ) ਏਰੀਏ ਦੀ ਜਾਣਕਾਰੀ ਨਹੀਂ
J ਸਰਦੂਲਗੜ੍ਹ (ਮਾਨਸਾ) - - -- --
J ਨਾਨਕਸਰ (ਜਗਰਾਓਂ) -- -- --
J ਬੱਧਨੀਕਲਾਂ (ਮੋਗਾ) 3 ਏਕੜ +ਖੇਤੀਬਾੜੀ ਦੀ
ਜ਼ਮੀਨ ਲਗਭਗ 20 ਏਕੜ
J ਬੱਧਨੀ ਕਲਾਂ 'ਚ ਆਪਣੇ ਡੇਰੇ ਨਾਲ 13 ਏਕੜ ਜ਼ਮੀਨ ਹੋਰ
ਇਸ ਨੇ ਨਾਲ ਲਗਦੇ ਗਰੀਬ ਤੇ ਮਜਬੂਰ ਕਿਸਾਨਾਂ ਤੋਂ ਕਿਸੇ ਨੂੰ ਪੈਸੇ ਦੇ ਲਾਲਚ ਅਤੇ ਕਿਸੇ ਨੂੰ ਆਸੇ ਪਾਸੇ ਦੀ ਜ਼ਮੀਨ ਖਰੀਦ ਕੇ ਅਜਿਹੀਆਂ ਹਾਲਤਾਂ ਹੀ ਪੈਦਾ ਕਰ ਦਿੱਤੀਆਂ ਹਨ ਕਿ ਬੇਵੱਸ ਕਿਸਾਨ ਇਸ ਨੂੰ ਆਪਣੀ ਜ਼ਮੀਨ ਵੇਚਣ ਲਈ ਮਜ਼ਬੂਰ ਹੋ ਜਾਂਦਾ ਹੈ।
ਸਰਕਾਰੇ ਦਰਬਾਰੇ ਪਹੁੰਚ ਹੋਣ ਕਰਕੇ ਕੋਈ ਵੀ ਕਿਸਾਨ ਅਜਿਹੇ ਬਾਬਿਆਂ ਨਾਲ ਆਢਾ ਲਾਉਣ ਤੋਂ ਡਰਦਾ ਹੈ। ਇਹ ਸਿਆਸੀ ਪਾਰਟੀਆਂ ਲਈ ਨੋਟਾਂ ਦੀ ਖਾਣ ਹੈ। ਵੋਟਾਂ ਦੇ ਦਿਨਾਂ 'ਚ ਸਿਆਸੀ ਆਗੂਆਂ ਦੇ ਲਗਦੇ ਇਹਦੇ ਡੇਰੇ ਦੇ ਚੱਕਰ ਲੋਕ ਆਮ ਦੇਖਦੇ ਰਹਿੰਦੇ ਹਨ। ਸਥਾਨਕ ਪੱਤਰਕਾਰ (ਬਾਬੇ) ਦੇ ਤਪ-ਤੇਜ਼ ਤੋਂ ਡਰਦੇ ਕਿਸਾਨ ਜਥੇਬੰਦੀ ਦੀ ਖਬਰ ਭੇਜਣ ਤੋਂ ਟਾਲਾ ਵਟਦੇ ਰਹੇ।
ਇਸ ਸਾਲ ਦੇ ਸ਼ੁਰੂ 'ਚ ਇਸ ਅਖੌਤੀ ਮਹਾਂਪੁਰਸ਼ ਵਲੋਂ ਬੱਧਨੀ ਕਲਾਂ ਦੇ ਕਿਸਾਨ ਪ੍ਰਵਾਰ ਦੀ 4 ਏਕੜ ਜ਼ਮੀਨ ਖਰੀਦ ਲਈ, ਪਰ ਜ਼ਮੀਨ ਦਾ ਖਾਤਾ ਕਈ ਭਰਾਵਾਂ ਦੇ ਨਾਂ ਸਾਂਝਾ ਸੀ ਸਿਰਫ 2 ਹਿੱਸੇਦਾਰਾਂ ਨੇ ਜ਼ਮੀਨ ਵੇਚੀ ਸੀ, ਜ਼ਮੀਨ ਅਜੇ ਉਹਨਾਂ ਭਰਾਵਾਂ ਨੇ ਤਕਸੀਮ ਨਹੀਂ ਕਰਾਈ ਸੀ। ਜ਼ਮੀਨ ਦੇ ਦੋ ਵੱਖਰੇ ਵੱਖਰੇ ਟੱਕ ਸਨ। ਜੋ ਇਕ ਦੂਜੇ ਤੋਂ ਦੂਰ ਸਨ। ਪਰ ਇਸ 'ਬਾਬੇ' ਨੇ ਠਾਠ ਦੇ ਨਾਲ ਲਗਦੀ ਜ਼ਮੀਨ'ਤੇ ਆਪਣੀ ਮਰਜ਼ੀ ਨਾਲ ਕਬਜ਼ਾ ਕਰ ਲਿਆ। ਸਰਕਾਰੀ ਅਧਿਕਾਰੀਆਂ ਦੇ ਅਮਲੇ ਫੈਲੇ 'ਚ ਪਹੁੰਚ ਹੋਣ ਕਰਕੇ ਗਰਦਾਵਰੀ ਗਲਤ ਢੰਗ ਨਾਲ ਕਰਾਈ ਗਈ। ਉਤੋਂ ਸਿਤਮ ਇਹ ਕਿ ਕਿਸਾਨ ਦੀ ਅੱਧ ਪੱਕੀ ਕਣਕ ਹੀ ਰਾਤ ਦੇ ਹਨੇਰੇ 'ਚ ਆਪਣੇ 150 ਸ਼ਰਧਾਲੂ ਦੇ ਲਾਮ-ਲਸ਼ਕਰ ਨਾਲ ਵੱਢ ਲਈ ਗਈ। ਸਬੰਧਤ ਕਿਸਾਨ ਨੇ ਮੌਕੇ 'ਤੇ ਜਾ ਕੇ ਵਿਰੋਧ ਕੀਤਾ ਪੁਲਿਸ ਪਾਸ ਰਿਪੋਰਟ ਦਰਜ ਕਰਉਣ ਦੀ ਕੋਸ਼ਿਸ਼ ਕੀਤੀ, ਪਰ ਕੋਈ ਸੁਣਵਾਈ ਨਾ ਹੋਈ। ਜਦੋਂ ਮਾਮਲਾ ਕਿਸਾਨ ਜਥੇਬੰਦੀ ਕੋਲ ਆਇਆ ਤਾਂ ਸੰਘਰਸ਼ ਦੇ ਲਗਾਤਾਰ ਦਬਾਅ ਸਦਕਾ ਪੁਲਸ ਨੂੰ ਕੇਸ ਦਰਜ ਕਰਨਾ ਪਿਆ,ਪਰ ਕਿਸੇ ਦੋਸ਼ੀ ਨੂੰ ਹੱਥ ਨਾ ਪਾਇਆ ਗਿਆ। ਪਿੰਡ ਦੇ ਵੱਖ ਵੱਖ ਪਾਰਟੀਆਂ ਦੇ ਹਮਾਇਤੀ ਚੌਧਰੀ ਉਸਦੇ ਜਾਹਰਾ ਹੀ ਧੱਕੇ ਅਤੇ ਗਲਤ ਕਾਰਵਾਈ ਕਾਰਨ ਉਸਦੀ ਹਮਾਇਤ 'ਤੇ ਨਾ ਆ ਸਕੇ। ਕਿਸਾਨ ਜਥੇਬੰਦੀ ਨੇ ਲਗਾਤਾਰ ਪਿੰਡ 'ਚ ਪ੍ਰਚਾਰ ਤੇ ਲਾਮਬੰਦੀ ਜਾਰੀ ਰੱਖੀ। ਕਈ ਵਾਰ ਧਰਨੇ ਤੇ ਅਧਿਕਾਰੀਆਂ ਦੇ ਘਿਰਾਓ ਕੀਤੇ। ਕਿਸਾਨ ਵਰਕਰਾਂ ਵਲੋਂ ਕੀਤੀ ਮਿਹਨਤ ਸਦਕਾ ਲਾਮਬੰਦੀ ਵਧਦੀ ਗਈ। ਪ੍ਰਸ਼ਾਸਨ ਸਿਵਲ ਅਤੇ ਪੁਲਸ ਉਸਦੇ ਪੱਖ 'ਚ ਰਿਹਾ। ਦਫਾ 145 ਲਾ ਕੇ ਕਿਸਾਨ ਨੂੰ ਜ਼ਮੀਨ ਵਿੱਚ ਵੜਨ ਤੋਂ ਰੋਕ ਦਿੱਤਾ। ਕਣਕ ਦੀ 4 ਏਕੜ ਕੱਚੀ ਵੱਢੀ ਤੇ ਬਰਬਾਦ ਕੀਤੀ ਅਤੇ ਅਗਲੀ ਫਸਲ (ਝੋਨਾ) ਨਾ ਬੀਜੀ ਜਾ ਸਕੀ। ਕਿਸਾਨ ਵਰਕਰਾਂ ਵਲੋਂ ਕੀਤੀ ਪ੍ਰਚਾਰ ਸਰਗਰਮੀ ਨੇ ਸਭ ਸਿਆਸੀ ਪਾਰਟੀਆਂ ਨੂੰ ਖੁੱਡਾਂ ਵਿਚ ਵੜਨ ਲਈ ਮਜਬੂਰ ਕਰ ਦਿੱਤਾ। ਪਿੰਡ ਦੇ ਸਿਆਸੀ ਚੌਧਰੀ ਕਿਸਾਨ ਵਰਕਰਾਂ ਤੋਂ ਮੂੰਹ ਲੁਕੋਂਦੇ ਰਹੇ। ਪੁਲਸ ਪ੍ਰਸ਼ਾਸਨ ਵਲੋਂ ਦੋਸ਼ੀਆਂ ਨੂੰ ਫੜਨ ਦੀ ਬਜਾਏ ਕਿਸਾਨਾਂ ਦੇ ਟਰੈਕਟਰ-ਟਰਾਲੀਆਂ ਤੇ ਬਾਈਕ ਕਬਜੇ ਕੀਤੇ, ਸਿਵਲ ਅਧਿਕਾਰੀ ਕਿਸਾਨਾਂ ਦੀਆਂ ਦਲੀਲਾਂ ਅੱਗੇ ਲਾਜਵਾਬ ਹੁੰਦੇ ਰਹੇ। ਅੰਤ ਪੰਜ ਮਹੀਨੇ ਦੇ ਸਿਰੜੀ ਸੰਘਰਸ਼ ਅੱਗੇ ਉਸ 'ਬਾਬੇ' ਨੂੰ ਸਹੀ ਰਾਹ 'ਤੇ ਆਉਣ ਲਈ ਪੱਧਰਾ ਕਰ ਦਿੱਤਾ ਜਦੋਂ ਉਸਨੂੰ ਕਿਸਾਨ ਸੰਘਰਸ਼ ਅੱਗੇ ਹਾਰ ਮੰਨਣੀ ਪਈ ਸਰਕਾਰੀ ਰਿਕਾਰਡ ਅਤੇ ਨਿਯਮਾਂ ਅਨੁਸਾਰ ਜਿੱਥੇ ਉਸ ਵੱਲੋਂ ਖਰੀਦੀ ਜ਼ਮੀਨ ਬਣਦੀ ਸੀ ਉਥੇ ਹੀ ਕਬਜਾ ਲੈਣ ਲਈ ਰਜ਼ਾਮੰਦ ਹੋਣਾ ਪਿਆ। ਕੱਚੀ ਵੱਢੀ ਕਣਕ ਅਤੇ ਕਿਸਾਨ ਦਾ ਅਗਲੀ ਫਸਲ ਨਾ ਬੀਜ ਸਕਣ ਕਾਰਨ ਹੋਇਆ ਨੁਕਸਾਨ ਦਾ ਮੁਆਵਜਾ ਅਤੇ ਦੰਡ ਵੀ 5 ਲੱਖ ਰੁਪਏ ਭਰਨ ਲਈ ਮੰਨਣਾ ਪਿਆ। ਸਿਆਸੀ ਸਰਪ੍ਰਸਤੀ ਵਾਲੇ 'ਬਾਬੇ' ਦੀ ਕਿਸਾਨ ਜਥੇਬੰਦੀ ਦੇ ਸੰਘਰਸ਼ਾਂ ਅੱਗੇ ਲੱਗੀ ਬੂਥ ਦੀ ਇਲਾਕੇ 'ਚ ਚਰਚਾ ਹੈ। ਇਲਾਕੇ ਭਰ 'ਚ ਕਿਸਾਨ ਜਥੇਬੰਦੀ ਦੇ ਕੰਮ ਨੂੰ ਇਸ ਜਿੱਤ ਤੋਂ ਹੁਲਾਰਾ ਮਿਲਿਆ ਹੈ। ਦਰਜਨ ਤੋਂ ਵੱਧ ਨੌਜਵਾਨ ਬੱਧਨੀ ਕਲਾਂ ਕਸਬੇ ਵਿਚੋਂ ਜਥੇਬੰਦੀ ਦੇ ਸਰਗਰਮ ਵਰਕਰ ਬਣੇ ਹਨ।
ਕਿਸਾਨ ਆਗੂ ਦੀ ਖੁਦਕੁਸ਼ੀ ਦੇ ਦੋਸ਼ੀ ਆੜ੍ਹਤੀਆਂਨੂੰ ਬਚਾ ਰਹੀ ਕਾਂਗਰਸ ਹਕੂਮਤ
ਕਿਸਾਨ ਆਗੂ ਦੀ ਖੁਦਕੁਸ਼ੀ ਦੇ ਦੋਸ਼ੀ ਆੜ੍ਹਤੀਆਂਨੂੰ ਬਚਾ
ਰਹੀ
ਕਾਂਗਰਸ ਹਕੂਮਤ ਤੇ
ਪੁਲਸ ਖਿਲਾਫ਼ ਭੜਕਿਆ ਕਿਸਾਨਾਂ ਦਾ ਰੋਹ
ਭਾਰਤੀ ਕਿਸਾਨ
ਯੂਨੀਅਨ (ਏਕਤਾ ਉਗਰਾਹਾਂ) ਜ਼ਿਲ੍ਹਾ ਬਠਿੰਡਾ ਦੇ ਬਲਾਕ ਨਥਾਣਾ ਦੇ ਪ੍ਰਧਾਨ ਮਨਜੀਤ ਸਿੰਘ ਭੁੱਚੋ
ਖੁਰਦ ਵੱਲੋਂ 26 ਜਨਵਰੀ 2019 ਨੂੰ ਕੋਈ ਜ਼ਹਿਰਲੀ ਚੀਜ਼ ਨਿਗਲ ਲਈ ਸੀ ਅਤੇ ਕਈ ਦਿਨ ਚੱਲੇ ਇਲਾਜ ਉਪਰੰਤ 8 ਫਰਵਰੀ ਨੂੰ ਉਸ ਦੀ ਮੌਤ ਹੋ ਗਈ ਸੀ। ਉਸ ਵੱਲੋਂ 25 ਜਨਵਰੀ ਨੂੰ ਹੀ ਪੁਲਸ ਚੌਂਕੀ ਭੁੱਚੋ ਮੰਡੀ ਵਿਖੇ ਇੱਕ ਦਰਖਾਸਤ ਦੇ ਕੇ ਆੜ੍ਹਤੀਏ ਅਸ਼ੋਕ ਕੁਮਾਰ
ਤੇ ਸੁਜੀਤ ਕੁਮਾਰ ਵੱਲੋਂ ਉਸ ਨਾਲ 18-20 ਲੱਖ ਰੁਪਏ ਦੀ ਠੱਗੀ ਮਾਰਨ ਅਤੇ ਕੁੱਟਮਾਰ ਕਰਨ ਦੀ
ਸ਼ਿਕਾਇਤ ਕੀਤੀ ਗਈ ਸੀ। ਪ੍ਰੰਤੂ ਮਨਜੀਤ ਸਿੰਘ ਦੀ ਮੌਤ ਤੋਂ ਤੁਰੰਤ ਬਾਅਦ ਪਰਿਵਾਰ ਅਤੇ ਕਿਸਾਨ
ਜਥੇਬੰਦੀ ਦੇ ਆਗੂਆਂ ਵੱਲੋਂ ਆੜ੍ਹਤੀਆਂਖਿਲਾਫ਼ ਕਾਰਵਾਈ ਕਰਾਉਣ ਦੀ ਬਜਾਏ ਮਸਲੇ ਦੀ ਜਾਂਚ ਪੜਤਾਲ
ਤੋਂ ਬਾਅਦ ਹੀ ਕੋਈ ਕਦਮ ਚੁੱਕਣ ਦਾ ਫੈਸਲਾ ਲਿਆ ਗਿਆ ਸੀ। ਇਸ ਫੈਸਲੇ ਦੀ ਵਜ੍ਹਾ ਇਹ ਸੀ ਕਿ
ਪਰਿਵਾਰ ਸਮੇਤ ਜਥੇਬੰਦੀ ਆਗੂ ਇਸ ਗੱਲ ਬਾਰੇ ਤੱਥਾਂ ਸਹਿਤ ਪੂਰੀ ਤਰ੍ਹਾਂ ਸਪੱਸ਼ਟ ਹੋਣਾ ਚਾਹੁੰਦੇ
ਸਨ ਕਿ ਮਨਜੀਤ ਸਿੰਘ ਵਰਗੇ ਛੋਟੇ ਕਿਸਾਨ ਕੋਲ ਆੜ੍ਹਤੀਆਂਕੋਲ ਅਮਾਨਤ ਵਜੋਂ ਰੱਖਣ ਲਈ ਭਲਾ ਐਨੇ
ਪੈਸੇ ਕਿੱਥੋਂ ਆਏ?ਆਖਰ ਕਈ ਮਹੀਨੇ ਲੰਮੀ ਅਤੇ ਵੱਖ-ਵੱਖ ਪੱਖਾਂ ਤੋਂ ਕੀਤੀ ਜਾਂਚ ਪੜਤਾਲ ਦੌਰਾਨ ਕਈ ਅਹਿਮ ਤੱਥ ਸਾਹਮਣੇ ਆ ਗਏ ਜੋ ਮਨਜੀਤ ਸਿੰਘ ਵੱਲੋਂ ਆੜ੍ਹਤੀਆਂਦੁਆਰਾ ਉਸ ਨਾਲ 18-20 ਲੱਖ ਰੁਪਏ ਦੀ ਠੱਗੀ ਮਾਰਨ ਦੇ ਲਾਏ ਦੋਸ਼ਾਂ ਦੀ ਪੁਸ਼ਟੀ ਕਰਦੇ ਸਨ। ਇਹਨਾਂ ਵਿੱਚ ਇੱਕ ਅਹਿਮ ਪੱਖ ਮਨਜੀਤ ਸਿੰਘ ਦੁਆਰਾ ਪਿਛਲੇ ਕੁੱਝ ਸਮੇਂ 'ਚ ਹੀ ਲੱਗਭੱਗ 45 ਲੱਖ ਰੁਪਏ ਦੀ ਜ਼ਮੀਨ ਵੇਚੇ ਜਾਣ ਵਾਲਾ ਸਾਹਮਣੇ ਆਇਆ ਜਿਸ ਬਾਰੇ ਪਰਿਵਾਰ ਅਤੇ ਜਥੇਬੰਦੀ ਦੇ ਆਗੂਆਂ ਨੂੰ ਪਹਿਲਾਂ ਕੋਈ ਜਾਣਕਾਰੀ ਨਹੀਂ ਸੀ। ਇਹਨਾਂ ਸਾਰੇ ਤੱਥਾਂ ਅਤੇ ਦਸਤਾਵੇਜ਼ੀ ਸਬੂਤਾਂ ਸਮੇਤ ਕਿਸਾਨ ਆਗੂਆਂ ਵੱਲੋਂ 8 ਜੂਨ 2019 ਨੂੰ ਇੱਕ ਡੈਪੂਟੇਸ਼ਨ ਐਸ.ਐਸ.ਪੀ. ਬਠਿੰਡਾ ਨੂੰ ਮਿਲਕੇ ਆੜ੍ਹਤੀਆਂਖਿਲਾਫ਼ ਮਨਜੀਤ ਸਿੰਘ ਨੂੰ ਆਤਮ ਹੱਤਿਆ ਲਈ ਮਜਬੂਰ ਕਰਨ ਅਤੇ ਉਸ ਨਾਲ ਠੱਗੀ ਮਾਰਨ ਦੇ ਦੋਸ਼ਾਂ ਤਹਿਤ ਪਰਚਾ ਦਰਜ ਕਰਕੇ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ। ਐਸ.ਐਸ.ਪੀ. ਵੱਲੋਂ ਥੋੜ੍ਹੀ ਬਹੁਤੀ ਨਾਂਹ ਨੁੱਕਰ ਤੋਂ ਬਾਅਦ ਪਰਚਾ ਦਰਜ ਕਰਨ ਦੀ ਮੰਗ ਪ੍ਰਵਾਨ ਕਰ ਲਈ ਗਈ ਅਤੇ ਸਬੰਧਤ ਥਾਣੇ ਨੂੰ ਵੀ ਇਸ ਵਾਰੇ ਹਦਾਇਤ ਕਰ ਦਿੱਤੀ ਗਈ, ਪਰ ਪੁਲਸ ਥਾਣਾ ਕੈਂਟ ਅੰਦਰ ਬਿਆਨ ਲਿਖਦੇ-ਲਿਖਦੇ ਹੀ ਆੜ੍ਹਤੀਆਂ-ਪੁਲਸ-ਸਿਆਸੀ ਗੱਠਜੋੜ ਹਰਕਤ ਵਿੱਚ ਆ ਗਿਆ ਅਤੇ ਐਸ.ਐਚ.ਓ. ਪਰਚਾ ਦਰਜ ਕਰਨ ਤੋਂ ਮੁੱਕਰ ਗਈ। ਪੁਲਸ ਦੇ ਇਸ ਰੱਵਈਏ ਖਿਲਾਫ਼ ਕਿਸਾਨ ਜਥੇਬੰਦੀ ਦੀ ਜ਼ਿਲ੍ਹਾ ਕਮੇਟੀ ਬਠਿੰਡਾ ਵੱਲੋਂ 9 ਜੂਨ ਤੋਂ 11 ਜੂਨ ਤੱਕ ਪੁਲਸ ਥਾਣਾ ਕੈਂਟ ਬਠਿੰਡਾ ਅੱਗੇ ਦਿਨ-ਰਾਤ ਦਾ ਧਰਨਾ ਦਿੱਤਾ ਗਿਆ ਅਤੇ 12 ਜੂਨ ਤੋਂ 14 ਜੂਨ ਤੱਕ ਤਿੰਨ ਦਿਨ ਨੇੜਲੇ ਜ਼ਿਲ੍ਹਿਆਂ ਦੀ ਮੱਦਦ ਨਾਲ ਥਾਣੇ ਦਾ ਘਿਰਾਓ ਕੀਤਾ ਗਿਆ। ਦੂਜੇ ਪਾਸੇ ਜ਼ਿਲ੍ਹੇ ਦੇ ਐਸ.ਐਸ.ਪੀ. ਦੇ ਇਸ਼ਾਰੇ 'ਤੇ ਅਤੇ ਹਲਕੇ ਦੇ ਕਾਂਗਰਸੀ ਵਿਧਾਇਕ ਪ੍ਰੀਤਮ ਕੋਟਭਾਈ ਦੀ ਹਮਾਇਤ ਨਾਲ ਆੜ੍ਹਤੀਆਂ ਵੱਲੋਂ ਵੀ ਭੁੱਚੋ ਮੰਡੀ ਪੁਲਸ ਚੌਂਕੀ ਅੱਗੇ ਕਿਸਾਨ ਜਥੇਬੰਦੀ ਖਿਲਾਫ਼ ਧਰਨਾ ਦੇ ਕੇ ਮੰਡੀ ਬੰਦ ਕਰਾਉਣ ਦੇ ਅਸਫ਼ਲ ਯਤਨ ਵੀ ਕੀਤੇ ਗਏ। ਆਖਰ ਕਿਸਾਨ ਤਾਕਤ ਅੱਗੇ ਇੱਕ ਵਾਰ ਆੜ੍ਹਤੀ-ਪੁਲਸ-ਸਿਆਸੀ ਗੱਠਜੋੜ ਨੂੰ ਝੁਕਣਾ ਪਿਆ। ਅਤੇ ਪੁਲਸ ਨੂੰ ਆੜ੍ਹਤੀਆਂਖਿਲਾਫ਼ ਕਿਸਾਨ ਆਗੂ ਨੂੰ ਖੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਦੋਸ਼ਾਂ ਹੇਠ ਪਰਚਾ ਦਰਜ ਕਰਨ ਦਾ ਕੌੜਾ ਅੱਕ ਚੱਬਣਾ ਪਿਆ।
ਆੜ੍ਹਤੀਆਂਖਿਲਾਫ਼ ਪਰਚਾ ਦਰਜ ਕਰਨ ਦੇ ਬਾਵਜੂਦ ਜਦੋਂ ਪੁਲੀਸ ਵੱਲੋਂ ਉਹਨਾ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਕਿਸਾਨ ਜਥੇਬੰਦੀ ਵੱਲੋਂ 28 ਜੂਨ ਤੋਂ 1 ਜੁਲਾਈ ਤੱਕ ਥਾਣੇ ਅੱਗੇ ਮੁੜ ਮੋਰਚਾ ਲਾ ਦਿੱਤਾ ਗਿਆ। ਪਰ ਜਿਵੇਂ ਪੁਲਸ ਅਧਿਕਾਰੀਆਂ ਵੱਲੋਂ ਇਸ ਕੇਸ ਸਬੰਧੀ ਜਥੇਬੰਦੀ ਦੁਆਰਾ ਪੇਸ਼ ਕੀਤੇ ਗਏ ਤੱਥਾਂ ਸਬੂਤਾਂ ਨੂੰ ਨੰਗੇ ਚਿੱਟੇ ਤੇ ਝੂਠੇ ਸਬੂਤਾਂ ਦੇ ਰਾਹੀਂ ਰੱਦ ਕਰਨ ਦੇ ਯਤਨ ਕੀਤੇ ਗਏ ਇਸ ਤੋਂ ਸਾਫ਼ ਹੋ ਗਿਆ ਸੀ ਕਿ ਪੁਲਸ ਨਾ ਸਿਰਫ਼ ਆੜ੍ਹਤੀਆਂ ਨੂੰ ਗ੍ਰਿਫਤਾਰ ਕਰਨ ਤੋਂ ਹੀ ਇਨਕਾਰੀ ਹੈ ਸਗੋਂ ਪੜਤਾਲ ਦੇ ਨਾਂਅ 'ਤੇ ਉਹਨਾਂ 'ਤੇ ਦਰਜ ਕੀਤਾ ਪਰਚਾ ਹੀ ਰੱਦ ਕਰਨਾ ਚਾਹੁੰਦੀ ਹੈ। ਦੂਜੇ ਪਾਸੇ ਪੁਲਸ ਵੱਲੋਂ ਕਿਸਾਨਾਂ ਦੇ ਸਖਤ ਐਕਸ਼ਨ ਨਾਲ ਨਜਿੱਠਣ ਲਈ ਹਮਲਾਵਰ ਸੰਕੇਤ ਵੀ ਦਿੱਤੇ ਗਏ ਸਨ। ਇਹਨਾਂ ਪੱਖਾਂ ਨੂੰ ਮੁੱਖ ਰੱਖਦੇ ਹੋਏ ਸੂਬਾ ਕਮੇਟੀ ਵੱਲੋਂ ਇਸ ਮੁੱਦੇ ਨੂੰ ਆਪਣੇ ਹੱਥ ਲੈ ਕੇ ਵਿਸ਼ਾਲ ਕਿਸਾਨ ਤਾਕਤ ਦੇ ਜ਼ੋਰ ਫੈਸਲਾਕੁੰਨ ਘੋਲ ਲੜਨ ਦਾ ਐਲਾਨ ਕਰਕੇ ਥਾਣੇ ਅੱਗੇ ਜ਼ਿਲ੍ਹੇ ਵੱਲੋਂ ਚਲਦਾ ਮੋਰਚਾ ਮੁਲਤਵੀ ਕਰ ਦਿੱਤਾ ਗਿਆ।
ਸੂਬਾ ਕਮੇਟੀ ਵੱਲੋਂ ਇਸ ਮੁੱਦੇ 'ਤੇ ਆੜ੍ਹਤੀ-ਪੁਲਸ ਪ੍ਰਸ਼ਾਸਨ ਤੇ ਕਾਂਗਰਸ ਹਕੂਮਤ ਦੇ ਗੱਠਜੋੜ ਵੱਲੋਂ ਕਿਸਾਨ ਜਥੇਬੰਦੀ ਤੇ ਕਿਸਾਨ ਲਹਿਰ ਨੂੰ ਦਿੱਤੀ ਜਾ ਰਹੀ ਚਣੌਤੀ ਵਜੋਂ ਲੈਂਦਿਆਂ 26 ਜੁਲਾਈ ਨੂੰ ਬਠਿੰਡਾ ਵਿਖੇ ਸੂਬਾ ਪੱਧਰੀ ਚਣੌਤੀ ਕਬੂਲ ਰੈਲੀ ਕਰਨ ਉਪਰੰਤ ਫੈਸਲਾਕੁੰਨ ਐਕਸ਼ਨ ਕਰਨ ਦਾ ਸੱਦਾ ਦਿੱਤਾ ਗਿਆ। ਇਸ ਸੱਦੇ ਨੂੰ ਕਿਸਾਨ ਜਨਤਾ ਵੱਲੋਂ ਜਬਰਦਸਤ ਹੁੰਗਾਰਾ ਭਰਿਆ ਗਿਆ।
ਕਿਸਾਨ ਜਥੇਬੰਦੀ ਵੱਲੋਂ ਇਸ ਸੱਦੇ ਦੀ ਸਫ਼ਲਤਾ ਲਈ ਜਿੱਥੇ ਇਸ ਮਸਲੇ ਨਾਲ ਜੁੜੇ ਵੱਖ-ਵੱਖ ਤੱਥਾਂ ਤੇ ਪੱਖਾਂ ਨੂੰ ਉਭਾਰਦਾ ''ਚਣੌਤੀ ਕਬੂਲ ਕਰੋ'' ਦੇ ਸਿਰਲੇਖ ਹੇਠ ਵੱਡੀ ਗਿਣਤੀ 'ਚ ਹੱਥ ਪਰਚਾ ਜਾਰੀ ਕਰਕੇ ਵੰਡਿਆ ਗਿਆ ਉੱਥੇ ਵੱਖ-ਵੱਖ ਜ਼ਿਲ੍ਹਿਆਂ ਦੇ 2000 ਤੋਂ ਵਧੇਰੇ ਸਰਗਰਮ ਆਗੂ ਵਰਕਰਾਂ ਦੀਆਂ ਸਿੱਖਿਆਦਾਇਕ ਮੀਟਿੰਗਾਂ ਵੀ ਜਥੇਬੰਦ ਕੀਤੀਆਂ ਗਈਆਂ। ਹੱਥ ਪਰਚੇ ਤੇ ਮੀਟਿੰਗਾਂ ਦੌਰਾਨ ਜਿਹਨਾਂ ਪੱਖਾਂ ਨੂੰ ਉਭਾਰਕੇ ਕਿਸਾਨ ਜਨਤਾ ਦੇ ਪੱਲੇ ਪਾਉਣ ਦੀ ਕੋਸ਼ਿਸ਼ ਕੀਤੀ ਗਈ, ਉਹਨਾਂ ਦਾ ਸਾਰ ਤੱਤ ਇਹ ਬਣਦਾ ਹੈ : ਪਹਿਲੀ ਗੱਲ, ਘਟਨਾ ਵਾਪਰਨ ਸਮੇਂ ਹੀ ਤੁਰੰਤ ਆੜ੍ਹਤੀਆਂ 'ਤੇ ਪਰਚਾ ਦਰਜ ਕਰਾਉਣ ਦੀ ਥਾਂ ਪੜਤਾਲ ਕਰਨ ਦਾ ਫੈਸਲਾ ਜਥੇਬੰਦੀ ਦੀ ਕਮਜ਼ੋਰੀ ਦੀ ਨਹੀਂ ਸਗੋਂ ਨਿੱਗਰ ਰਵਾਇਤਾਂ ਤੇ ਤਕੜਾਈ ਦਾ ਨਮੂਨਾ ਹੈ। ਦੂਜੀ ਗੱਲ, ਸਭਨਾਂ ਤੱਥਾਂ ਤੇ ਸਬੂਤਾਂ ਦੇ ਬਾਵਜੂਦ ਪਹਿਲਾਂ ਪੁਲਸ ਵੱਲੋਂ ਪਰਚਾ ਦਰਜ ਕਰਨ ਦੀ ਮੰਗ ਮੰਨ ਕੇ ਮੁੱਕਰ ਜਾਣਾ, ਫਿਰ ਪਰਚਾ ਦਰਜਾ ਕਰਨ ਦੇ ਬਾਵਜੂਦ ਆੜ੍ਹਤੀਆਂ ਨੂੰ ਗ੍ਰਿਫਤਾਰ ਨਾ ਕਰਨਾ ਅਤੇ ਹੁਣ ਪੜਤਾਲ ਦੇ ਬਹਾਨੇ ਪਰਚਾ ਰੱਦ ਕਰਨ ਦੇ ਕੀਤੇ ਜਾ ਰਹੇ ਯਤਨ ਹਕੂਮਤ ਤੇ ਪੁਲਸ ਸਮੇਤ ਸਮੁੱਚੀ ਰਾਜ ਮਸ਼ਨੀਰੀ ਦੀ ਸੂਦਖੋਰਾਂ ਤੇ ਆੜ੍ਹਤੀਏ ਵਰਗ ਨਾਲ ਜਮਾਤੀ ਸਾਂਝ ਅਤੇ ਕਿਸਾਨ ਜਮਾਤ ਨਾਲ ਜਮਾਤੀ ਦੁਸ਼ਮਣੀ ਦਾ ਹੀ ਸਿੱਟਾ ਹੈ। ਇਸ ਪੱਖ ਨੂੰ ਸੂਦਖੋਰਾਂ ਤੇ ਆੜ੍ਹਤੀਆਂ ਖਿਲਾਫ਼ ਚੱਲੇ ਵੱਖ-ਵੱਖ ਘੋਲਾਂ ਸਮੇਂ ਹਕੂਮਤਾਂ ਤੇ ਪੁਲਸ ਵੱਲੋਂ ਡਟ ਕੇ ਆੜ੍ਹਤੀਆਂ ਨਾਲ ਖੜ੍ਹਨ ਅਤੇ ਕਿਸਾਨਾਂ 'ਤੇ ਜਬਰ ਢਾਹੁਣ ਦੇ ਤਜਰਬੇ ਨਾਲ ਵੀ ਜੋੜਿਆ ਗਿਆ। ਤੀਜੀ ਗੱਲ, ਇਸ ਘੋਲ ਮੁੱਦੇ ਨੂੰ ਸੂਦਖੋਰ ਆੜ੍ਹਤੀਆਂ ਦੀ ਲੁੱਟ, ਦਾਬੇ ਤੇ ਧੋਖਾਧੜੀਆਂ ਨੂੰ ਨੱਥ ਪਾਉਣ ਦੀ ਚੱਲ ਰਹੀ ਜੱਦੋਜਹਿਦ ਦੇ ਅੰਗ ਵਜੋਂ ਲੈਦਿਆਂ ਜਾਨ ਹੂਲਵੇਂ ਘੋਲਾਂ ਦੇ ਜ਼ੋਰ ਕਿਸਾਨ ਖੁਦਕੁਸ਼ੀਆਂ ਦੇ ਦੋਸ਼ੀ ਆੜ੍ਹਤੀਆਂ ਤੇ ਸੂਦਖੋਰਾਂ ਖਿਲਾਫ਼ ਮੁਕੱਦਮੇ ਦਰਜ ਕਰਨ ਦੀ ਪਿਰਤ ਪਾਉਣ ਸਮੇਤ ਹਾਸਲ ਕੀਤੀਆਂ ਹੋਰ ਪ੍ਰਾਪਤੀਆਂ ਨੂੰ ਅੱਗੇ ਵਧਾਉਣ ਵਾਲੀ ਲੜਾਈ ਦੇ ਅਹਿਮ ਅੰਗ ਵਜੋਂ ਉਭਾਰਿਆ ਗਿਆ। ਦੂਜੇ ਪਾਸੇ ਇਸ ਮੁੱਦੇ 'ਤੇ ਆੜ੍ਹਤੀਆਂ ਨੂੰ ਬਚਾ ਰਹੀ ਅਤੇ ਕਿਸਾਨ ਜਥੇਬੰਦੀਆਂ ਨੂੰ ਚਣੌਤੀ ਦੇ ਰਹੀ ਕਾਂਗਰਸ ਹਕੂਮਤ ਤੇ ਪੁਲਸ ਵੱਲੋਂ ਅਪਣਾਏ ਜਾ ਰਹੇ ਕੋਝੇ ਹੱਥ ਕੰਡਿਆਂ ਨੂੰ ਕਿਸਾਨਾਂ ਦੁਆਰਾ ਲੜਕੇ ਹਾਸਲ ਕੀਤੀਆਂ ਜਿੱਤਾਂ ਨੂੰ ਖੋਰਨ ਅਤੇ ਕਿਸਾਨ ਜਥੇਬੰਦੀ ਨੂੰ ਖੋਰਾ ਲਾਉਣ ਦੇ ਯਤਨਾਂ ਵਜੋਂ ਉਭਾਰਿਆ ਗਿਆ। ਇਉਂ ਇਸ ਮਸਲੇ ਨੂੰ ''ਸਹੇ ਦੇ ਨਹੀਂ ਪਹੇ ਦੇ'' ਮਸਲੇ ਵਜੋਂ ਉਭਾਰਦਿਆਂ ਵਿਸ਼ਾਲ ਲਾਮਬੰਦੀ ਤੇ ਉਚੇਰੀ ਮਾਨਸਿਕ ਤਿਆਰੀ ਦੀ ਲੋੜ 'ਤੇ ਜੋਰ ਦਿੱਤਾ ਗਿਆ।
ਇਸ ਤਰ੍ਹਾਂ ਇੱਕ ਪਾਸੇ ਤਾਂ ਕਿਸਾਨ ਜਥੇਬੰਦੀ ਵੱਲੋਂ ਜ਼ੋਰਦਾਰ, ਬੱਝਵੇਂ, ਸਿੱਖਿਆਦਾਇਕ ਤੇ ਉਭਾਰੂ ਪ੍ਰਚਾਰ ਨੇ ਵਿਸ਼ਾਲ ਕਿਸਾਨ ਜਨਤਾ ਨੂੰ ਹਰਕਤ ਵਿੱਚ ਲੈ ਆਂਦਾ। ਦੂਜੇ ਪਾਸੇ, ਜ਼ਿਲ੍ਹੇ ਦੇ ਐਸ.ਐਸ.ਪੀ. ਵੱਲੋਂ ਸਭਨਾਂ ਤੱਥਾਂ ਸਬੂਤਾਂ ਨੂੰ ਨਜ਼ਰਅੰਦਾਜ਼ ਕਰਕੇ ਅਤੇ ਕਿਸਾਨ ਆਗੂਆਂ ਨਾਲ ਵਾਰ-ਵਾਰ ਮੀਟਿੰਗਾਂ ਕਰਨ ਦੇ ਬਾਵਜੂਦ ਉਹਨਾਂ ਨੂੰ ਹਨੇਰੇ 'ਚ ਰੱਖਕੇ ਚੋਰੀ ਛਿਪੇ 22 ਜੁਲਾਈ ਨੂੰ ਪਰਚਾ ਕੈਂਸਲ ਕਰਕੇ ਰਿਪੋਰਟ ਅਦਾਲਤ 'ਚ ਪੇਸ਼ ਕਰਨ ਦੀ ਕਾਰਵਾਈ ਨੇ ਕਿਸਾਨ ਆਗੂਆਂ ਤੇ ਕਿਸਾਨਾਂ ਦੇ ਰੋਹ ਨੂੰ ਹੋਰ ਵੀ ਜਰਬਾਂ ਦੇ ਦਿੱਤੀਆਂ। 24 ਜੁਲਾਈ ਦੀ ਸ਼ਾਮ ਨੂੰ ਐਸ.ਐਸ.ਪੀ. ਦੀ ਇਸ ਕਰਤੂਤ ਦਾ ਪਤਾ ਲੱਗਦਿਆਂ ਹੀ ਕਿਸਾਨ ਆਗੂਆਂ ਵੱਲੋਂ 26 ਜੁਲਾਈ ਦੀ ਬਠਿੰਡਾ ਵਿਖੇ ਚਣੌਤੀ ਕਬੂਲ ਰੈਲੀ ਨੂੰ ਸਖਤ ਰੋਸ ਪ੍ਰਦਰਸ਼ਨ 'ਚ ਤਬਦੀਲ ਕਰਨ ਦਾ ਐਲਾਨ ਕਰ ਦਿੱਤਾ ਗਿਆ। ਸਿੱਟੇ ਵਜੋਂ 26 ਜੁਲਾਈ ਨੂੰ ਰੋਹ ਨਾਲ ਭਰੇ 10-12 ਹਜ਼ਾਰ ਕਿਸਾਨ ਮਰਦ ਔਰਤਾਂ ਵੱਲੋਂ ਬਠਿੰਡਾ ਨੇੜੇ ਭੁੱਚੋ ਖੁਰਦ ਵਿਖੇ ਬਠਿੰਡਾ-ਚੰਡੀਗੜ੍ਹਜੀ.ਟੀ. ਰੋਡ ਨੂੰ ਮੁਕੰਮਲ ਜਾਮ ਕਰ ਦਿੱਤਾ ਗਿਆ।
ਆਖਰ ਕਿਸਾਨ ਜਨਤਾ ਦੇ ਰੋਹ ਅੱਗੇ ਝੁਕਦਿਆਂ ਆਈ.ਜੀ. ਬਠਿੰਡਾ ਵੱਲੋਂ ਕਿਸਾਨ ਆਗੂਆਂ ਨਾਲ ਮੀਟਿੰਗ ਕਰਕੇ ਪਰਿਵਾਰ ਵੱਲੋਂ ਮੁੜ ਪੜਤਾਲ ਦੀ ਅਰਜ਼ੀ ਦੇਣ ਉਪਰੰਤ ਇੱਕ ਮਹੀਨੇ ਦੇ ਅੰਦਰ-ਅੰਦਰ ਪੁਲੀਸ ਵੱਲੋਂ ਅਦਾਲਤ 'ਚ ਪੇਸ਼ ਕੀਤੀ ਕੈਂਸਲੇਸ਼ਨ ਰਿਪੋਰਟ ਵਾਪਸ ਲੈ ਕੇ ਜਥੇਬੰਦੀ ਤੇ ਪਰਿਵਾਰ ਦੀ ਤਸੱਲੀ ਮੁਤਾਬਕ ਮੁੜ ਪੜਤਾਲ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਸਬੰਧੀ ਕਿਸਾਨ ਆਗੂਆਂ ਵੱਲੋਂ ਕਾਨੂੰਨੀ ਮਾਹਰਾਂ ਨਾਲ ਸਲਾਹ ਕਰਨ ਉਪਰੰਤ ਅਤੇ ਪੁਲਸ ਅਧਿਕਾਰੀਆਂ ਵੱਲੋਂ ਅਦਾਲਤ 'ਚ ਪੇਸ਼ ਕੀਤੀ ਰਿਪੋਰਟ ਵਾਪਸ ਲੈ ਕੇ ਮੁੜ ਪੜਤਾਲ ਕਰਨ ਦਾ ਭਰੇ ਇਕੱਠ 'ਚ ਐਲਾਨ ਕਰਨ ਤੋਂ ਬਾਅਦ ਦੇਰ ਸ਼ਾਮ ਸੜਕ ਜਾਮ ਚੁੱਕ ਦਿੱਤਾ ਗਿਆ। ਅਤੇ ਨਾਲ ਹੀ ਵਾਅਦਾ ਪੂਰਾ ਨਾ ਹੋਣ ਦੀ ਸੂਰਤ 'ਚ ਮੁੜ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ ਗਿਆ। ਭਾਵੇਂ ਇਸ ਤੋਂ ਬਾਅਦ ਅਧਿਕਾਰੀਆਂ ਵੱਲੋਂ ਕਿਸਾਨ ਆਗੂਆਂ ਨਾਲ ਮੀਟਿੰਗਾਂ ਦਾ ਤਾਂ ਕਾਫ਼ੀ ਅਮਲ ਚਲਾਇਆ ਗਿਆ, ਪਰ ਠੋਸ ਕਾਰਵਾਈ ਤੋਂ ਅਜੇ ਵੀ ਪੁਲਸ ਦੀ ਟਾਲ-ਮਟੋਲ ਦੇ ਸੰਕੇਤ ਹੀ ਮਿਲ ਰਹੇ ਹਨ। ਜਿਸ ਕਾਰਨ ਕਿਸਾਨ ਜਥੇਬੰਦੀ ਨੂੰ ਹੋਰ ਐਕਸ਼ਨ ਕਰਨ ਲਈ ਤਿਆਰ ਰਹਿਣ ਦੀ ਜਰੂਰਤ ਉਭਰਦੀ ਹੈ।
Subscribe to:
Posts (Atom)