Saturday, September 14, 2019

ਅਣਮਨੁੱਖੀ ਧਾੜੇ ਦੀਆਂ ਸਭ ਤੋਂ ਵੱਧ ਸ਼ਿਕਾਰ ਹਨ ਕਸ਼ਮੀਰੀ ਔਰਤ




ਅਣਮਨੁੱਖੀ ਧਾੜੇ ਦੀਆਂ ਸਭ ਤੋਂ ਵੱਧ ਸ਼ਿਕਾਰ ਹਨ ਕਸ਼ਮੀਰੀ ਔਰਤ

5 ਅਗਸਤ ਤੋਂ ਮਗਰੋਂ, ਜਿਸ ਵੇਲੇ ਭਾਰਤੀ ਹਕੂਮਤ ਨੇ ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਵਾਪਸ ਲੈ ਲਿਆ ਸੀ ਤੇ ਨਾਲ ਹੀ ਫੌਜੀ ਤਾਲਾਬੰਦੀ ਮੜ੍ਹ ਦਿੱਤੀ ਸੀ,ਉਸੇ ਵੇਲੇ ਤੋਂ ਉਜ਼ਮਾ ਜਾਵੇਦ ਆਪਣੇ ਘਰ ਤੋਂ ਬਾਹਰ ਨਹੀਂ ਨਿਕਲੀ। ਕੁੱਝ ਕੁ  ਘੰਟਿਆਂਬਾਅਦ ਉਹ ਦੁਬਾਰਾ-2 ਸ੍ਰੀਨਗਰ, ਜੋ ਕਿ ਭਾਰਤੀ ਕਬਜੇ ਹੇਠਲੇ ਕਸ਼ਮੀਰ ਦਾ ਸਭ ਤੋਂ ਵੱਡਾ ਸ਼ਹਿਰ ਹੈ, ਵਿਚਲੇ ਆਪਣੇ ਦੋ ਮੰਜ਼ਿਲਾ ਘਰ ਦੀ ਬਾਹਰ ਖੁੱਲ੍ਹ ਦੀ ਤਾਕੀ ਵਿੱਚੋਂ ਬਾਹਰ ਦੇਖਦੀ ਹੈ। ਇੱਕ 20 ਸਾਲਾ ਵਿਦਿਆਰਥਣ ਜਾਵੇਦ ਜਿਹੜੀ ਕਿ ਆਮ ਤੌਰ 'ਤੇ ਕੇਰਲਾ ਰਹਿੰਦੀ ਹੈ, ਆਪਣੇ ਪਰਿਵਾਰਕ ਮੈਂਬਰਨਾਲ ਈਦ ਮਨਾਉਣ ਲਈ ਘਰ ਆਈ ਸੀ। ਪਰ ਈਦ ਦੀਆਂਖੁਸ਼ੀਆਂਮਨਾਉਣ ਦੀ ਬਜਾਏ ਉਸਨੇ ਆਪਣੇ ਆਪ ਨੂੰ ਆਪਣੇ ਹੀ ਘਰ ਵਿੱਚ ਕੈਦੀ ਪਾਇਆ ਜਦੋਂ ਕਿ ਉਸਦੇ ਘਰ ਦੇ ਬਾਹਰ ਭਾਰਤੀ ਪੈਰਾ-ਮਿਲਟਰੀ ਬਲਾਂ ਨੇ ਸੁੰਨੀਆਂ ਗਲੀਆਂ ਨੂੰ ਭਰ ਰੱਖਿਆ ਹੈ। ਕੁਝ ਕੁ ਸ਼ਹਿਰੀ ਸੁਰਖਿੱਆ ਬਲਾਂ ਨਾਲ ਇਸ ਗੱਲ ਲਈ ਗੱਲਬਾਤ ਕਰਦੇ ਹਨ ਕਿ ਉਹਨਾਂਨੂੰ ਕੰਡਿਆਲੀ ਤਾਰ ਤੋਂ ਅੱਗੇ ਜਾਣ ਦੀ ਇਜਾਜ਼ਤ ਦਿੱਤੀ ਜਾਵੇ।
ਉਜ਼ਮਾ ਨੇ ਅਲ- ਜਜ਼ੀਰਾ ਚੈਨਲ ਨੂੰ ਦੱਸਿਆ,“ਏਸ ਵੇਲੇ ਕਸ਼ਮੀਰ ਅੰਦਰ ਹਰ ਕੋਈ ਹੀ ਦਹਿਸ਼ਤ ਹੇਠ ਹੈ, ਪਰ ਔਰਤਇਸ ਅਣਮਨੁੱਖੀ ਕਬਜੇ ਦੀਆਂ ਸਭ ਤੋਂ ਵੱਧ ਸ਼ਿਕਾਰ ਹਨ।'' ਜਾਵੇਦ ਨੂੰ ਸਭ ਤੋਂ ਵੱਧ ਇੱਕ ਔਰਤ ਮਿੱਤਰ ਦਾ ਫਿਕਰ ਹੈ ਜੋ ਨੇੜੇ ਹੀ ਰਹਿੰਦੀ ਹੈ ਪਰ ਜਿਸ ਬਾਰੇ ਪਿਛਲੇ ਇੱਕ ਹਫਤੇ ਤੋਂ ਉਸਨੂੰ ਕੋਈ ਖਬਰ ਨਹੀਂ ਹੈ। ਮੈਨੂੰ ਨਹੀਂ ਪਤਾ ਮੁਨਾਜ਼ਾ ਦਾ ਕੀ ਹਾਲ ਹੈ, ਮਰਦ ਤਾਂਹਾਲੇ ਨਮਾਜ਼ ਦੇ ਬਹਾਨੇ ਘਰੋਂ ਬਾਹਰ ਨਿਕਲ ਜਾਂਦੇ ਹਨ... ਅਸੀਂ ਤਾਂਇਹ ਵੀ ਨਹੀਂ ਕਰ ਸਕਦੀਆਂ।'' ਸੁਰਖਿੱਆ ਬਲਾਂ ਨੂੰ ਦੇਖਣਾ ਹੀ ਮੈਨੂੰ ਸੁੰਨ ਕਰ ਦਿੰਦਾ'' ਹੈ, ਕਹਿੰਦਿਆਂ ਹੀ ਉਹ ਨਾਲ ਹੀ ਦੱਸਦੀ ਹੈ,“ਇੱਥੋਂ ਤੱਕ ਕਿ ਮੈਂ ਨਹੀਂ ਚਾਹੁੰਦੀ ਕਿ ਮੇਰਾ ਭਰਾ ਤੇ ਪਿਤਾ ਘਰੋਂ ਬਾਹਰ ਜਾਣ,ਪਰ ਹੋਰ ਕੋਈ ਚਾਰਾ ਵੀ ਨਹੀਂ ਹੈ। ਉਹਨਾਂਨੂੰ ਰੋਟੀ ਤੇ ਹੋਰ ਲੋੜੀਂਦੀਆਂਚੀਜਾਂਦੇ ਬੰਦੋਬਸਤ ਲਈ ਬਾਹਰ ਜਾਣਾ ਹੀ ਪੈਂਦਾ ਹੈ।''
ਕੁੱਝ ਦਿਨ ਪਹਿਲਾਂਹੀ ਇੱਕ ਵੱਡਾ ਰੋਸ ਪ੍ਰਦਰਸ਼ਨ ਜੋ ਕਿ ਹਿੰਸਕ ਹੋ ਗਿਆ ਸੀ,ਜਾਵੇਦ ਦੇ ਘਰ ਦੇ ਬਿਲਕੁਲ ਬਾਹਰ ਵਾਪਰਿਆ ਹੈ। ਉਹ ਆਪਣੀ ਮਾਂਨਾਲ ਘਰ ਵਿੱਚ ਇਕੱਲੀ ਸੀ ਤੇ ਫਿਕਰਮੰਦ ਵੀ, ਕਿ ਉਸਦਾ ਅੱਬਾ ਤੇ ਭਰਾ ਵੀ ਪ੍ਰਦਰਸ਼ਨਕਾਰੀਆਂ ਦੇ ਨਾਲ ਹੋਣਗੇ। ਜਦੋਂ ਰਾਤ ਨੂੰ ਉਹ ਘਰ ਆਏ ਤਾਂ ਜਾਵੇਦ ਦਾ ਬਲੱਡ ਪ੍ਰੈਸ਼ਰ ਬਹੁਤ ਵਧ ਗਿਆ ਤੇ ਉਸਨੂੰ ਹਸਪਤਾਲ ਲਿਜਾਣਾ ਪਿਆ। ਅਸੀਂ ਬਹੁਤ ਪੀੜਾ ਮਹਿਸੂਸ ਕਰ ਰਹੀਆਂਹਾਂ, ਇੱਥੋਂ ਤੱਕ ਕਿ ਵਾਦੀ ਦੇ ਮਰਦਾਂ ਨਾਲੋਂ ਵੀ ਜ਼ਿਆਦਾ।  (ਸਮਰੀਨ ਇੱਕ 22 ਸਾਲਾ ਮੇਕ-ਅੱਪ ਆਰਟਿਸਟ ਦੇ ਸ਼ਬਦ)
ਭਾਰਤੀ ਸੰਵਿਧਾਨ ਦੀ ਧਾਰਾ 370 ਇਸ ਖਿੱਤੇ ਨੂੰ ਖੁਦ-ਮੁਖਤਿਆਰੀ ਪ੍ਰਦਾਨ ਕਰਦੀ ਸੀ।ਇਸਨੂੰ ਰੱਦ ਕਰਨ ਤੋਂ ਬਾਅਦ ਭਾਰਤ ਨੇ ਕਸ਼ਮੀਰ ਨੂੰ ਪੂਰੀ ਤਰ੍ਹਾਂ ਫੌਜੀ ਨਜ਼ਰਬੰਦੀ ਕੈਂਪ 'ਚ ਤਬਦੀਲ ਕਰ ਦਿੱਤਾ ਹੈ। ਇੰਟਰਨੈਟ ਤੇ ਫੋਨ ਸੇਵਾਵਾਂਬੰਦ ਕਰ ਦਿੱਤੀਆਂਗਈਆਂ”, ਸਿੱਟੇ ਵਜੋਂ ਖਿੱਤੇ ਦੇ ਸੱਤਰ ਲੱਖ ਦੇ ਕਰੀਬ ਲੋਕ ਬਾਹਰੀ ਦੁਨੀਆਂ ਨਾਲੋਂ ਪੂਰੀ ਤਰ੍ਹਾਂ ਕੱਟੇ ਗਏ ਹਨ। ਭਾਰਤ ਦਾ ਦਾਅਵਾ  ਹੈ ਕਿ ਸੰਚਾਰ-ਸੇਵਾਵਾਂ ਹੁਣ ਅੰਸ਼ਿਕ ਤੌਰ 'ਤੇ ਸ਼ੁਰੂ ਕਰ ਦਿੱਤੀਆਂ ਗਈਆਂਹਨ।
ਧਾਰਾ 370 ਨੂੰ ਮਨਸੂਖ ਕਰਨ ਤੋਂ ਪਹਿਲਾਂ ਭਾਰਤੀ ਹਕੂਮਤ ਵੱਲੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਇਸ ਨਾਲ ਲਿੰਗਕ ਬਰਾਬਰੀ ਆਵੇਗੀ ਤੇ ਮੁਸਲਿਮ-ਬਹੁਗਿਣਤੀ ਵਾਲੇ ਇਸ ਇਲਾਕੇ 'ਚ ਔਰਤਾਂਦੀ ਮੁਕਤ'' ਹੋਵੇਗੀ। ਪਰ ਕੁਛ ਦਿਨ ਬਾਅਦ ਹੀ, ਭਾਰਤ ਦੀ ਸੱਤਾਧਾਰੀ, ਹਿੰਦੂ-ਰਾਸ਼ਟਰਵਾਦੀ ਪਾਰਟੀ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਕਈ ਨੇਤਾਵਾਂ ਨੇ ਕਸ਼ਮੀਰੀ ਅੋਰਤਾਂ ਬਾਰੇ ਭੱਦੀਆਂ ਤੇ ਅਸ਼ਲੀਲ ਟਿੱਪਣੀਆਂਕੀਤੀਆਂ।10 ਅਗਸਤ ਨੂੰ ਹਰਿਆਣਾ ਦੇ ਮੁੱਖ-ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ: ਕੁਛ ਲੋਕ ਕਹਿ ਰਹੇ ਹਨ ਕਿ ਕਸ਼ਮੀਰ ਹੁਣ ਖੁੱਲ੍ਹਗਿਆ ਹੈ,ਤੇ ਉੱਥੋਂ ਪਤਨੀਆਂਲਿਆਂਦੀਆਂ ਜਾ ਸਕਣਗੀਆਂ,”ਪਰ ਮਜ਼ਾਕ ਨੂੰ ਪਾਸੇ ਰੱਖਕੇ ਦੇਖੋ ਜੇ ਅਨੁਪਾਤ (ਲਿੰਗਕ) 'ਚ ਬਰਾਬਰੀ ਆਉਂਦੀ ਹੈ ਤਾਂਇਸਦਾ ਸਮਾਜ ਨੂੰ ਫਾਇਦਾ ਹੀ ਹੋਵੇਗਾ।''
ਇਸਤੋਂ ਪਹਿਲਾਂਭਾਜਪਾ ਦੇ ਵਿਕਰਮ ਸੈਣੀ, ਜਿਹੜਾ ਕਿ ਵਿਧਾਨ ਘੜਨੀ ਸਭਾ ਦਾ ਮੈਂਬਰ ਹੈ ਨੇ ਕਿਹਾ ਸੀ ਕਿ ਕਿ ਪਾਰਟੀ ਵਿਚਲੇ ਮੁਸਲਿਮ ਵਰਕਰਾਂਨੂੰ ਖੁਸ਼ ਹੋਣਾ ਚਾਹੀਦਾ ਹੈ।ਹੁਣ ਉਹ ਕਸ਼ਮੀਰ ਦੀਆਂਗੋਰੀਆਂਕੁੜੀਆਂਨਾਲ ਵਿਆਹ ਕਰ ਸਕਣਗੇ।''
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਪ੍ਰੋਫੈਸਰ ਨਿਵੇਦਿਤਾ ਮੈਨਨ ਦਾ ਕਹਿਣਾ ਹੈ: '' ਇਹ ਕਬਜੇ ਅਤੇ ਲੁੱਟ ਦੀ ਖੁਸ਼ੀ ਦਾ ਇਜ਼ਹਾਰ ਹੈ ਅਤੇ ਧਾਰਾ 370 ਦੀ ਮਨਸੂਖੀ ਪਿਛਲੇ ਅਸਲ ਮਨਸੂਬਿਆਂ ਨੂੰ ਨੰਗਾ ਕਰਦੀਆਂਹਨ।'' ਔਰਤਾਂ ਪ੍ਰਤੀ ਭੱਦਾ ਵਿਹਾਰ  ਇੰਟਰਨੈੱਟ 'ਤੇ ਵੀ ਫੈਲ ਗਿਆ, ਜਿੱਥੇ ਇਸੇ ਨਜ਼ਰੀਏ ਵਾਲੀਆਂ ਬਹੁਤ ਸਾਰੀਆਂ ਪੋਸਟਾਂਪਾਈਆਂ ਗਈਆਂ ਅਤੇ ਰਿਪੋਰਟਾਂ ਮਿਲੀਆਂ ਕਿ ਪੰਜ ਅਗਸਤ ਤੋਂ ਬਾਅਦ  ਗੂਗਲ 'ਤੇ ਬਹੁਤ ਵੱਡੀ ਗਿਣਤੀ 'ਚ ਇਹ ਸਰਚ ਕੀਤਾ ਗਿਆ ਕਿ ਕਸ਼ਮੀਰੀ ਔਰਤਾਂ ਨਾਲ ਸ਼ਾਦੀ ਕਿਵੇਂ ਕੀਤੀ ਜਾ ਸਕਦੀ ਹੈ।'' ਸ਼੍ਰੀਨਗਰ ਦੀ ਇੱਕ 22 ਸਾਲਾ ਮੇਕਅੱਪ ਆਰਟਿਸਟ ਸਮਰੀਨ ਆਖਦੀ ਹੈ,“ਜਿਸ ਤਰ੍ਹਾਂਭਾਰਤ ਵਿੱਚ ਕਸ਼ਮੀਰੀ ਅੋਰਤਾਂਨੂੰ ਹਰ ਰੋਜ਼ ਉਤੇਜਕ ਤੇ ਵਸਤੂ ਵਜੋਂ ਪੇਸ਼ ਕੀਤਾ ਜਾ ਰਿਹਾ ਹੈ, ਜਿਸ ਤਰ੍ਹਾਂ ਉਹਨਾਂਦੇ ਸਰੀਰ ਨੂੰ ਉਕਸਾਊ ਰੂਪ 'ਚ ਪੇਸ਼ ਕੀਤਾ ਜਾ ਰਿਹਾ ਹੈ ਇਹ ਡਰ ਤੇ ਭੈਅ-ਭੀਤ ਕਰਨ ਵਾਲਾ ਹੈ ਤੇ ਇਸ ਨਾਲ ਆਪਣੇ ਆਪ ਦੇ ਮਹਿਜ਼ ਸ਼ਿਕਾਰ ਹੋਣ ਵਰਗੀ ਭਾਵਨਾ ਦਾ ਪਸਾਰਾ ਹੁੰਦਾ ਹੈ।'' “ਅਸੀਂ ਵਾਦੀ ਦੇ ਮਰਦਾਂਨਾਲੋਂ ਵੀ ਵਧੇਰੇ ਪੀੜਤ ਮਹਿਸੂਸ ਕਰਦੀਆਂ ਹਾਂ।''
ਸੰਚਾਰ ਸੇਵਾਵਾਂਦੇ ਬੰਦ ਹੋਣ ਕਾਰਨ ਸਮਰੀਨ ਨਵੀਂ ਦਿੱਲੀ ਰਹਿੰਦੀ ਆਪਣੀ ਭੈਣ ਨਾਲ ਸੰਪਰਕ ਕਰਨ ਤੋਂ ਵੀ ਅਸਮੱਰਥ ਹੈ। ਮੈਂ ਟਿਕਟ ਬੁੱਕ ਕਰਨਾ ਚਾਹੁੰਦੀ ਸੀ ਸਿਰਫ ਇਹ ਜਾਨਣ ਲਈ ਕਿ ਉਹ ਠੀਕ ਤਾਂਹੈ। ਇੱਥੋਂ ਤੱਕ ਕਿ ਅਸੀਂ ਇਹ ਵੀ ਨਹੀਂ ਕਰ ਸਕਦੇ'', ਉਸਨੇ ਕਿਹਾ,ਟਿਕਟ ਬੁੱਕ ਕਰਵਾਉਣ ਲਈ ਉਸਨੂੰ 20 ਕਿਲੋਮੀਟਰ ਦੂਰ ਏਅਰਪੋਰਟ ਤੱਕ ਜਾਣਾ ਪੈਣਾ ਸੀ। ਉਸਨੇ ਦੱਸਿਆ,“ਮੇਰੀ ਮਾਂ ਬਹੁਤ ਜ਼ਿਆਦਾ ਫਿਕਰਮੰਦ ਸੀ।'' ਉਸਨੇ ਆਪਣੇ ਅੱਬਾ ਨਾਲ ਸਕੂਟਰ ਤੇ ਏਅਰਪੋਰਟ ਜਾਣ ਦੀ ਕੋਸ਼ਿਸ਼ ਕੀਤੀ ਪਰ ਭਾਰਤੀ ਨੀਮ-ਸੁੱਰਖਿੱਆ ਬਲਾਂਦੀ ਹਾਜ਼ਰੀ ਨੇ ਉਸਨੂੰ ਪਹੁੰਚਣ ਨਹੀਂ ਦਿੱਤਾ।
ਸ਼੍ਰੀਨਗਰ ਦੀ ਵਸਨੀਕ 22 ਸਾਲਾ ਮਿਸ਼ਬਾ ਰੇਹਸ਼ੀ ਇਸ ਵਧ ਰਹੇ ਲੱਚਰਪੁਣੇ ਤੋਂ ਹੈਰਾਨ ਨਹੀਂ ਹੈ ਤੇ ਸਾਫ ਕਰਦੀ ਹੈ ਕਿ ਭਾਜਪਾ ਦੀ ਮੁਸਲਿਮ ਔਰਤਾਂਦੀ ਰਾਖਾ ਬਣਨ ਦੀ ਕੋਸ਼ਿਸ਼ ਅਸਲ ਵਿੱਚ ਫਰੇਬ ਹੈ। ਉਹ ਕਹਿੰਦੀ ਹੈ,“ ਮੈਂ ਇੱਛਾ ਕਰਦੀ ਹਾਂ ਕਿ ਭਾਰਤ ਦੇ ਲੋਕ ਇਸ ਪਾਰਟੀ ਦੇ ਔਰਤ ਵਿਰੋਧੀ ਕਿਰਦਾਰ ਦੀ ਪਛਾਣ ਕਰ ਸਕਣ ਤੇ ਦੇਖ ਸਕਣ ਕਿ ਇਸਦੀ ਕਸ਼ਮੀਰੀ ਔਰਤਾਂਦੀ ਸੁਰੱਖਿਆ ਕਰਨ ਦੀ ਕੋਈ ਨੀਤ ਨਹੀਂ ਹੈ।''ਢਾਂਚਾਗਤ ਲਿੰਗ- ਹਿੰਸਾ ਤੇ ਲਿੰਗ ਵਿਤਕਰੇ ਅਧਾਰਤ ਹਿੰਸਾ ਦੇ ਹੋਰ ਸਾਰੇ ਤਰੀਕੇ ਜੰਗ ਦੌਰਾਨ ਅਕਸਰ ਵਰਤੇ ਜਾਂਦੇ ਹਨ।
ਭਾਰਤੀ ਕਮਿਉਨਿਸਟ ਪਾਰਟੀ ਦੀ ਆਗੂ ਕਵਿਤਾ ਕ੍ਰਿਸ਼ਨਨ 5 ਅਗਸਤ ਤੋਂ ਮਗਰੋਂ ਕੁੱਝ ਸਮਾਜਿਕ ਕਾਰਕੁੰਨਾਂਨੂੰ ਲੈਕੇ ਭਾਰਤ ਤੋਂ ਕਸ਼ਮੀਰ ਗਈ।ਉਸਨੇ ਕਿਹਾ ਕਿ ਫੌਜੀ ਤੇ ਨੀਮ-ਫੌਜੀ ਬਲਾਂ ਦੀ ਭਾਰੀ ਮੌਜੂਦਗੀ ਕਾਰਨ ਔਰਤਾਂਤੇ ਕੁੜੀਆਂਸਹਿਮੀਆਂਹੋਈਆਂਹਨ। ਉਹਨਾਂਨੇ ਸਾਨੂੰ ਦੱਸਿਆ ਕਿ 5 ਤੋਂ 9 ਅਗਸਤ ਦੇ ਵਿਚਕਾਰ ਸਖਤ ਕਰਫਿਊ ਲਾਗੂ ਹੋਣ ਕਾਰਨ ਉਹ ਆਪਣੇ ਬੱਚਿਆਂਵਾਸਤੇ ਦੁੱਧ ਤੇ ਸਬਜ਼ੀਆਂਲਿਆਉਣ ਤੋਂ ਵੀ ਅਸਮਰੱਥ ਸਨ।ਉਹ ਵੱਡੇ ਪੱਧਰ 'ਤੇ 9 ਤੋਂ 10 ਸਾਲ ਤੱਕ ਦੇ ਬੱਚਿਆਂਨੂੰ ਵੀ ਗੈਰ-ਕਾਨੂੰਨੀ ਹਿਰਾਸਤ ਵਿੱਚ ਰੱਖਣ ਦੇ ਕਾਰਨ ਹੋਰ ਵੀ ਭੈਅ-ਭੀਤ ਸਨ।''ਕ੍ਰਿਸ਼ਨਨ ਨੇ ਦੱਸਿਆ ਕਿ ਕਈ ਔਰਤਾਂ ਤੇ ਲੜਕੀਆਂ ਨੇ ਤਲਾਸ਼ੀ ਮੁਹਿੰਮਦੌਰਾਨ ਆਪਣੇ ਨਾਲ ਬਦਸਲੂਕੀ ਹੋਣ ਦੇ ਖਦਸ਼ੇ ਨੂੰ ਵੀ ਸਾਂਝਾ ਕੀਤਾ।
ਵੱਡੀ ਪੱਧਰ 'ਤੇ ਬਲਾਤਕਾਰ ਦੇ ਪੁਰਾਣੇ ਆਰੋਪ।
ਫਰਵਰੀ 23, 1991 ਨੂੰ ਭਾਰਤੀ ਫੌਜ ਵੱਲੋਂ ਇੱਕ ਵੱਡੇ ਫੌਜੀ ਅਪਰੇਸ਼ਨ ਦੌਰਾਨ ਕੁਪਵਾੜਾ ਜਿਲ੍ਹੇ ਦੇ ਕੁਨਾਨ ਤੇ ਪੌਸ਼ਪੁਰਾ ਪਿੰਡਦੀਆਂ30 ਤੋਂ ਵੱਧ ਔਰਤਾਂਨਾਲ ਬਲਾਤਕਾਰ ਕੀਤਾ। ਭਾਰਤੀ ਫੌਜ ਇਸ ਆਰੋਪ ਤੋਂ ਹਮੇਸ਼ਾ ਇਨਕਾਰ ਕਰਦੀ ਰਹੀ ਹੈ।
ਪਰ ਜੁਲਾਈ ਦੀ ਇੱਕ ਰਿਪੋਰਟ ਵਿੱਚ ਯੂਨਾਈਟਿਡ ਨੇਸ਼ਨਜ਼ ਨੇ ਕਿਹਾ ਹੈ:“1991 ਦੇ ਕੁਨਾਨ-ਪੌਸ਼ਪੁਰਾ ਜਨਤਕ ਬਲਾਤਕਾਰ ਕੇਸ ਵਿੱਚ ਕੋਈ ਕਾਰਵਾਈ ਅੱਗੇ ਨਹੀਂ ਵਧੀ ਤੇ ਅਧਿਕਾਰੀਆਂਵੱਲੋਂ ਪੀੜਤਾਂਦੇ ਇਨਸਾਫ ਹਾਸਲ ਕਰਨ ਦੀਆਂਕੋਸ਼ਿਸ਼ਾਂ” 'ਚ ਹਮੇਸ਼ਾ ਹੀ ਅੜਿੱਕੇ ਖੜ•ੇ ਕੀਤੇ ਜਾਂਦੇ ਹਨ।''
ਇਸ ਰਿਪੋਰਟ ਨੇ ਭਾਰਤੀ ਹਕੂਮਤ ਨੂੰ ਇਹ ਵੀ ਕਿਹਾ ਹੈ ਕਿ ਸਰਕਾਰੀ ਤੇ ਗੈਰ-ਸਰਕਾਰੀ ਅੰਗਾਂਵੱਲੋਂ ਔਰਤਾਂਨਾਲ ਵਧੀਕੀ ਦੀਆਂਸਾਰੀਆਂਹੀ ਘਟਨਾਵਾਂਦੀ  ਪੜਤਾਲ ਕੀਤੀ ਜਾਵੇ, ਦੋਸ਼ੀਆਂਨੂੰ ਸਜ਼ਾ ਦਿੱਤੀ ਜਾਵੇ ਅਤੇ ਪੀੜਤਾਂਨੂੰ ਮੁਆਵਜ਼ਾ ਦਿੱਤਾ ਜਾਵੇ।''
ਜਦੋਂ ਕਸ਼ਮੀਰ ਵਿੱਚ ਨਾਕਾਬੰਦੀ ਦੇ ਬਾਵਜੂਦ ਵੱਡੇ ਪ੍ਰਦਰਸ਼ਨਤੇ ਗ੍ਰਿਫਤਾਰੀਆਂਕਾਰਨ ਤਣਾਅ  ਵਿੱਚ ਵਾਧਾ ਹੋ ਰਿਹਾ ਸੀ ਤਾਂਸ਼੍ਰੀਨਗਰ ਦੀ 22 ਸਾਲ, ਐਮ.. ਦੀ ਵਿਦਿਆਰਥਣ ਜਾਨੀਸ ਲੇੰਕਰ ਨੇ ਔਰਤਾਂਖਿਲਾਫ ਭੱਦੇਪਣ ਦੀਆਂਜੜ੍ਹਾਂ 'ਤੇ ਵਾਰ ਕੀਤਾ। ਸਿਆਸੀ ਜਮਾਤ ਨੂੰ ਔਰਤਾਂਪ੍ਰਤੀ ਲੱਚਰ ਵਿਹਾਰ ਫੈਲਾਉਣ ਦਾ ਦੋਸ਼ੀ ਕਰਾਰ ਦੇਣ ਦੇ ਨਾਲ-ਨਾਲ ਉਸਨੇ ਭਾਰਤੀ ਸਿਨੇਮਾ 'ਚ ਕਸ਼ਮੀਰੀ ਔਰਤਾਂਦੀ ਪੇਸ਼ਕਾਰੀ 'ਤੇ ਵੀ ਸਵਾਲ ਉਠਾਏ। ਉਸਨੇ ਕਿਹਾ,“ਕਸ਼ਮੀਰੀ ਔਰਤਾਂ ਨੂੰ ਸਾਊ, ਅਣਜਾਣ ਤੇ ਗੁੱਡੀਆਂ-ਪਟੋਲਿਆਂ ਵਾਂਗ ਪੇਸ਼ ਕੀਤਾ ਜਾਂਦਾ ਹੈ ਤੇ ਜਿਹੜਾ ਕਿ ਉਹਨਾਂ ਦੇ ਵਸਤੂਕਰਨ ਤੋਂ ਬਿਨਾਂ ਹੋਰ ਕੁੱਝ ਵੀ ਨਹੀਂ।'' ਉਹ ਦੱਸਦੀ ਹੈ ਕਿ ਉਸਦੀ ਸ਼ੋਸ਼ਲ ਮੀਡੀਆ ਵਾਲ ਤੇ ਅਜਿਹੀਆਂਤੁਕਾਂਦਾ ਢੇਰ ਹੈ ਜਿੱਥੇ ਉਹਨਾਂ ਨੂੰ ਹਿਜ਼ਾਬ ਵਾਲੀਆਂਗੋਰੀਆਂ”'' ਦੇ ਲਕਬਾਂ ਨਾਲ ਸੰਬਧਿਤ ਹੁੰਦਿਆਂਕਾਮੁਕ ਇੱਛਾ ਪੂਰਤੀ ਦੇ ਮਹਿਜ ਸੰਦ ਵਜੋਂ ਪੇਸ਼ ਕੀਤਾ ਜਾਂਦਾ ਹੈ ਤੇ  ਇਹ ਬਹੁਤ ਹੀ  ਘਟੀਆ ਹੈ।''
ਦਿੱਲੀ ਵਾਸੀ ਇਤਿਹਾਸਕਾਰ ਇਰਫਾਨ ਹਬੀਬ ਦਾ ਮੰਨਣਾ ਹੈ ਕਿ ਭਾਜਪਾ ਦੇ ਕੁੱਝ ਹਿੱਸਿਆਂ ਦੀ ਭਾਸ਼ਾ ਪਾਰਟੀ ਦੇ ਹਿੰਦੂ ਅਧਾਰ ਨੂੰ ਮਜ਼ਬੂਤ ਕਰਨ ਵੱਲ ਸੇਧਿਤ ਹੈ। ਉਸਨੇ ਅਲ-ਜਜ਼ੀਰਾ ਨੂੰ ਦੱਸਿਆ ਬਿਲਕੁੱਲ ਇਹ ਫਿਰਕੂ ਤੇ ਨਫਰਤ ਨਾਲ ਭਰੀ ਹੋਈ ਹੈ।ਪਰ ਵੱਡੇ ਪ੍ਰਸੰਗ 'ਚ ਇਹ 500 ਸਾਲ ਪਹਿਲਾਂਮੁਸਲਿਮ ਰਾਜ 'ਚ  ਵਾਪਰੇ ਦਾ ਬਦਲਾ ਲੈਣ ਦੇ ਖਿਆਲ ਤੋਂ ਪ੍ਰੇਰਿਤ ਹੈ, ਇਸ ਤੱਥ ਦੀ ਪ੍ਰਵਾਹ ਕੀਤੇ ਬਗੈਰ ਕਿ ਉਸ ਵਾਪਰੇ 'ਚੋਂ 50% ਕੋਰਾ ਝੂਠ ਹੈ।''
(
ਅਲ-ਜਜ਼ੀਰਾ ਦੀ ਰਿਪੋਰਟ 21 ਅਗਸਤ 2019)


No comments:

Post a Comment