ਕਸ਼ਮੀਰੀ ਕੌਮੀਅਤ ਲਈ
ਮੁਕਤੀ ਦਾ ਸਾਰ ਤੱਤ
ਕਸ਼ਮੀਰੀ ਕੌਮੀਅਤ ਵਾਸਤੇ ਆਜਾਦੀ ਦਾ ਸੁਆਲ, ਤੱਤ ਰੂਪ 'ਚ, ਸਾਮਰਾਜੀ ਚੌਧਰ ਤੇ ਦਾਬੇ
ਦੀ ਨਵ-ਬਸਤੀਆਨਾ ਜਕੜ ਚੋਂ ਬਾਹਰ ਆਉਣ ਦਾ ਮਸਲਾ ਹੈ। ਇਹੀ
ਕੌਮੀ ਮੁਕਤੀ ਦਾ ਸਾਰ ਤੱਤ ਹੈ। ਭਾਰਤੀ ਤੇ ਪਾਕਿਸਤਾਨੀ ਰਾਜ ਇਸ ਚੌਧਰ ਤੇ ਦਾਬੇ ਦੇ ਸੰਦਾਂ ਵਜੋਂ
ਕੰਮ ਕਰ ਰਹੇ ਹਨ। ਇਹ ਸਾਮਰਾਜੀ ਚੌਧਰ ਜਿਸ ਦਾ ਸਮਾਜਕ ਥੰਮ੍ਹ ਜਾਗੀਰੂ ਪ੍ਰਬੰਧ ਹੈ, ਭਾਰਤ ਤੇ ਪਾਕਿਸਤਾਨ ਦੀਆਂ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਦਬਾਉਂਦੀ ਹੈ। ਇਹ ਦੋਵੇਂ ਰਾਜ
ਸੰਸਾਰ ਸਾਮਰਾਜੀ ਪ੍ਰਬੰਧ ਦੇ 'ਕੌਮੀ' ਥੰਮ੍ਹ ਹਨ ਅਤੇ ਇਹਨਾਂ
ਮੁਲਕਾਂ ਦੀਆਂ ਸਾਰੀਆਂ ਕੌਮੀਅਤਾਂ ਦੇ ਲੋਕਾਂ ਦੀ ਮੁਕਤੀ ਲਈ ਜੱਦੋ ਜਹਿਦ ਦੇ ਚੋਟ ਨਿਸ਼ਾਨੇ ਹਨ।
ਕਸ਼ਮੀਰੀ ਲੋਕਾਂ ਲਈ ਇਹ ਗੱਲ ਸਮਝਣੀ ਅਹਿਮ ਹੈ ਕਿ ਆਤਮ-ਨਿਰਣੇ ਦੇ ਹੱਕ ਦੀ ਮੰਗ ਇੱਕ ਹੱਕੀ ਤੇ ਬਹੁਤ ਅਹਿਮ ਜਮਹੂਰੀ ਮੰਗ ਹੋਣ ਦੇ ਬਾਵਜੂਦ, ਆਪਣੇ ਆਪ 'ਚ ਹੀ, ਕੌਮੀ ਮੁਕਤੀ ਦਾ ਪ੍ਰੋਗਰਾਮ ਨਹੀਂ ਹੈ। ਇਸ ਤੋਂ ਵੀ ਅੱਗੇ, ਆਤਮ-ਨਿਰਣੇ ਦਾ ਤੱਤ ਵੀ ਮਰਜ਼ੀ ਦਾ ਸਮਾਜਕ ਪ੍ਰਬੰਧ ਉਸਾਰਨ ਦੇ ਹੱਕ ਨੂੰ ਲਾਗੂ ਕਰਨ 'ਚ ਪਿਆ ਹੈ। ਸਾਮਰਾਜੀ ਤੇ ਜਾਗੀਰੂ ਦਾਬੇ ਤੋਂ ਮੁਕਤ ਇੱਕ ਨਵਾਂ ਜਮਹੂਰੀ ਸਮਾਜਕ ਪ੍ਰਬੰਧ ਭਾਰਤ ਅਤੇ ਪਾਕਿਸਤਾਨ ਦੀਆਂ ਸਾਰੀਆਂ ਕੌਮੀਅਤਾਂ ਦੀ ਸਾਂਝੀ ਚੋਣ ਬਣਦੀ ਹੈ, ਜੋ ਬਾਹਰਮੁਖੀ ਤੌਰ 'ਤੇ ਨਿਸ਼ਚਿਤ ਹੈ। ਵੱਖ ਹੋਣ ਦੇ ਹੱਕ ਸਮੇਤ ਸਾਰੀਆਂ ਕੌਮੀਅਤਾਂ ਦੇ ਆਪਾ-ਨਿਰਣੇ ਦੇ ਹੱਕ ਅਜਿਹੇ ਪ੍ਰਬੰਧ ਦੇ ਲਾਜ਼ਮੀ ਅੰਸ਼ ਬਣਦੇ ਹਨ। ਆਪਾ-ਨਿਰਣੇ ਦੀ ਜੱਦੋਜਹਿਦ ਅੰਦਰ ਅਜਿਹੇ ਸਾਂਝੇ ਉਦੇਸ਼ ਦੀ ਗੂੰਜ ਕਸ਼ਮੀਰੀ ਜੱਦੋਜਹਿਦ ਦੀਆਂ ਅਣਵਰਤੀਆਂ ਸ਼ਕਤੀਆਂ ਨੂੰ ਖੋਲ੍ਹ ਸਕਦੀ ਹੈ ਅਤੇ ਇਸ ਨੂੰ ਨਵਾਂ ਦਮ-ਖਮ ਦੇ ਸਕਦੀ ਹੈ। ਮੌਜੂਦਾ ਉਥਲ-ਪੁਥਲ ਦੌਰਾਨ ਕਸ਼ਮੀਰੀ ਜੱਦੋਜਹਿਦ ਦੀ ਬਣਤਰ ਅੰਦਰ ਇੱਕ ਅਹਿਮ ਤੇ ਸੁਲੱਖਣਾ ਅੰਸ਼ ਪ੍ਰਗਟ ਹੋ ਰਿਹਾ ਹੈ-ਇਹ ਹੈ ਪਿੰਡਾਂ ਦਾ ਕਸ਼ਮੀਰੀ ਕੌਮੀਅਤ ਦੀ ਚੋਟ ਸ਼ਕਤੀ ਦੇ ਉਭਰ ਰਹੇ ਰਣ-ਖੇਤਰਾਂ 'ਚ ਪਲਟਣਾ। ਕੌਮੀ ਤੇ ਸਮਾਜਕ ਮੁਕਤੀ ਦੇ ਉਪਰ ਬਿਆਨੇ ਉਦੇਸ਼ ਦੀ ਗੂੰਜ ਇਸ ਸੁਲੱਖਣੇ ਵਰਤਾਰੇ ਨੂੰ ਸਿਫਤੀ ਤੌਰ 'ਤੇ ਨਵਾਂ ਤੇ ਉਚੇਰਾ ਅਕਸ ਦੇ ਸਕਦੀ ਹੈ। ਇਸ ਲਈ ਇਹ ਜਰੂਰੀ ਹੈ ਕਿ ਇਸ ਗੂੰਜ ਨੂੰ ਮਜਬੂਤੀ ਦੇਣ ਲਈ ਕਸ਼ਮੀਰੀ ਲੋਕਾਂ ਨਾਲ ਇੱਕਮੁਠਤਾ ਖਾਤਰ ਭਾਰਤੀ ਲੋਕਾਂ ਦੀ ਸਾਂਝੀ ਤਾਕਤ ਨੂੰ ਇੱਕਮੁੱਠ ਕੀਤਾ ਜਾਵੇ ਤੇ ਇਸ ਵੱਲ ਸੇਧਤ ਕੀਤਾ ਜਾਵੇ।
''ਜੂਝ ਰਿਹਾ ਕਸ਼ਮੀਰ'' ਪੁਸਤਕ ਦੀ ਲਿਖਤ ਦਾ ਅੰਸ਼

No comments:
Post a Comment