Saturday, September 14, 2019

ਲੋਕ ਮੋਰਚਾ ਪੰਜਾਬ ਵੱਲੋਂ ਕਸ਼ਮੀਰੀ ਕੌਮੀ ਸੰਘਰਸ਼ ਦੇ ਹੱਕ 'ਚ ਜਨਤਕ ਲਾਮਬੰਦੀ


''ਕਸ਼ਮੀਰ ਕਸ਼ਮੀਰੀ ਲੋਕਾਂ ਦਾ, ਨਹੀਂ ਹਿੰਦ-ਪਾਕਿ ਦੀਆਂ ਜੋਕਾਂ ਦਾ'', ਉਹਨਾਂ ਨੂੰ ਸਵੈ ਨਿਰਣੇ ਦਾ ਹੱਕ ਹੈ, ਉਹ ਇਹਦੇ ਲਈ ਜੂਝ ਰਹੇ ਹਨ, ਲੋਕ ਮੋਰਚਾ ਪੰਜਾਬ ਨੇ ਇਸ ਹੱਕ ਨੂੰ ਅਤੇ ਉਹਨਾਂ ਦੇ ਸੰਘਰਸ਼ ਨੂੰ ਬੁਲੰਦ ਕਰਨ ਅਤੇ ਮੁਲਕ, ਖਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੀ ਹਮਾਇਤ ਵਿਚ ਅੱਗੇ ਆਉਣ ਦਾ ਹੋਕਾ ਦੇਣ ਲਈ ਸਰਗਰਮੀ ਕੀਤੀ ਹੈ। ਸਰਗਰਮੀ ਦੀ ਸ਼ਕਲ, ਆਪੋ ਆਪਣੀਆਂ ਜਥੇਬੰਦੀਆਂ ਵਿਚ ਸਰਗਰਮ ਆਗੂਆਂ ਤੇ ਕਾਰਕੁਨਾਂ ਦੇ ਸਹਿਯੋਗ ਨਾਲ ਸ਼ਹਿਰਾਂ-ਪਿੰਡਾਂ ਅੰਦਰ ਮੀਟਿੰਗਾਂ ਤੇ ਮਾਰਚ ਕੀਤੇ ਗਏ।ਸੂਬਾ ਪੱਧਰ 'ਤੇ ਸੂਬਾਈ ਇੱਕਮੁੱਠਤਾ ਕਨਵੈਨਸ਼ਨ ਕੀਤੀ ਗਈ। ਵੱਡੀ ਗਿਣਤੀ ਇੱਕ ਹੱਥ-ਪਰਚਾ ਛਪਵਾ ਕੇ ਵੰਡਿਆ ਗਿਆ।
ਇਹ ਸਰਗਰਮੀ ਲੈ ਕੇ ਮੋਰਚੇ ਦੇ ਕਾਰਕੁੰਨ ਜਿਸ ਪਿੰਡ ਵਿਚ ਵੀ ਗਏ, ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ। ਸੰਘਰਸ਼ਸ਼ੀਲ ਹਿੱਸਿਆਂ ਦੇ ਸਹਿਯੋਗ ਸਦਕਾ ਹੀ ਮੋਰਚੇ ਵੱਲੋਂ ਲਗਭਗ 50 ਵੱਡੀਆਂ ਇਕੱਤਰਤਾਵਾਂ ਅਤੇ ਦਰਜਨ ਕੁ ਸ਼ਹਿਰਾਂ-ਪਿੰਡਾਂ ਵਿਚ ਮਾਰਚ ਕੀਤੇ ਗਏ ਹਨ।ਸੂਬਾ ਪੱਧਰ 'ਤੇ ਸੂਬਾਈ ਇੱਕਮੁੱਠਤਾ ਕਨਵੈਨਸ਼ਨ ਵਿਚ ਆਏ 6 ਕੁ ਸੌ ਸੰਘਰਸ਼ਸ਼ੀਲ ਕਾਰਕੁੰਨਾਂ ਨੂੰ ਸੰਬੋਧਨ ਹੋਇਆ ਗਿਆ ਅਤੇ ਸੱਦਾ ਦਿੱਤਾ ਗਿਆ ਕਿ ਆਪੋ ਆਪਣੇ ਘੋਲਾਂ ਨੂੰ ਪ੍ਰਚੰਡ ਕਰਦੇ ਹੋਏ ਸਮੂਹ ਕਿਰਤੀ ਲੋਕਾਂ ਨਾਲ ਸਾਂਝ ਉਸਾਰਦੇ ਹੋਏੇ ਕਸ਼ਮੀਰੀ ਲੋਕਾਂ ਦੀ ਜਦੋਜਹਿਦ ਨਾਲ ਸਾਂਝ ਪਾ ਕੇ ਲੁਟੇਰਾ ਰਾਜ ਬਦਲਣ ਦੇ ਰਾਹ ਤੁਰੋ। ਕਸ਼ਮੀਰੀ ਕੌਮੀ ਜਦੋਜਹਿਦ ਦੀ ਹਮਾਇਤ ਕਰਦੇ ਹੋਏ ਕਸ਼ਮੀਰੀ ਲੋਕਾਂ ਨੂੰ ਰਾਇਸ਼ੁਮਾਰੀ ਦਾ ਹੱਕ ਦਿਓ, ਕਸ਼ਮੀਰ 'ਚੋਂ ਫੌਜਾਂ ਬਾਹਰ ਕੱਢੋ, ਅਫਸਪਾ ਤੇ ਪੀ.ਐਸ.. ਅਤੇ ਹੋਰ ਕਾਲੇ ਕਾਨੂੰਨ ਰੱਦ ਕੀਤੇ ਜਾਣ, ਕਸ਼ਮੀਰ ਵਿਚ ਮੜ੍ਹੀਆਂ ਨਹੱਕੀਆਂ ਪਾਬੰਦੀਆਂ ਚੁੱਕੀਆਂ ਜਾਣ ਅਤੇ ਧਾਰਾ 370 ਬਹਾਲ ਕੀਤੇ ਜਾਣ ਦੀ ਮੰਗ ਕੀਤੀ ਜਾਵੇ।

No comments:

Post a Comment