Tuesday, March 27, 2018

ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਕਸ਼ਮੀਰ ਮੁੱਦੇ ’ਤੇ ਕਨਵੈਨਸ਼ਨ ਅਤੇ ਮੁਜ਼ਾਹਰਾ


ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਕਸ਼ਮੀਰ ਮੁੱਦੇ ਤੇ ਕਨਵੈਨਸ਼ਨ ਅਤੇ ਮੁਜ਼ਾਹਰਾ
ਸੈਂਕੜੇ ਵਿਦਿਆਰਥੀਆਂ, ਜੱਥੇਬੰਦੀਆਂ ਦੇ ਆਗੂਆਂ ਤੇ ਆਮ ਲੋਕਾਂ ਨੇ ਕੀਤੀ ਸ਼ਮੂਲੀਅਤ
23 ਫਰਵਰੀ ਨੂੰ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਕਸ਼ਮੀਰ ਮੁੱਦੇ ਉੱਪਰ ਕਨਵੈਨਸ਼ਨ ਕਰਨ ਉਪਰੰਤ ਕੰਪਨੀ ਬਾਗ਼ ਤੱਕ ਮੁਜ਼ਾਹਰਾ ਕੀਤਾ ਗਿਆ
ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਪੀਪਲਜ਼ ਯੂਨੀਅਨ ਫਾਰ ਡੈਮੋਕਰੇਟਿਕ ਰਾਈਟਸ ਦੇ ਆਗੂ ਗੌਤਮ ਨਵਲੱਖਾ ਨੇ ਕਿਹਾ ਕਿ ਕਸ਼ਮੀਰ ਦਾ ਮਸਲਾ ਕੇਵਲ 1947 ਤੋਂ ਬਾਅਦ ਦਾ ਨਹੀਂ ਬਲਕਿ ਉਸਤੋਂ ਵੀ ਪਹਿਲਾਂ ਦਾ ਹੈ ਕਸ਼ਮੀਰ ਦੇ ਲੋਕਾਂ ਦੇ ਸਵੈ-ਨਿਰਣੇ ਦੇ ਅਧਿਕਾਰ ਦੀ ਅਸੀਂ ਹਮਾਇਤ ਕਰਦੇ ਹਾਂ ਜੋ ਯੂ.ਐਨ.. ਭਾਰਤੀ ਸਰਕਾਰ ਮੰਨ ਕੇ ਆਈ ਹੋਈ ਹੈ ਅੱਜ ਕਸ਼ਮੀਰ ਵਾਦੀ ਵਿੱਚ 6 ਲੱਖ ਦੇ ਕਰੀਬ ਮਿਲਟਰੀ, ਪੈਰਾ-ਮਿਲਟਰੀ ਲਗਾਈ ਗਈ ਹੈ ਸਰਕਾਰ ਮੁਤਾਬਕ 200 ਮਿਲੀਟੈਂਟ ਹਨ ਕੀ ਲੱਖਾਂ ਦੀ ਫੌਜ ਸਿਰਫ ਉਹਨਾਂ ਲਈ ਹੈ, ਨਹੀਂ, ਬਲਕਿ ਕਸ਼ਮੀਰੀ ਲੋਕਾਂ ਤੇ ਚਾੜ੍ਹੀ ਗਈ ਹੈ ਅੱਜ ਇਸ ਉੱਪਰ ਬੋਲਣ ਵਾਲਿਆਂ ਨੂੰ ਦੇਸ਼ ਧ੍ਰੋਹੀ ਕਿਹਾ ਜਾ ਰਿਹਾ ਹੈ ਜਦੋਂ ਸ਼ੋਪੀਆ ਵਿੱਚ 3 ਸਿਵਲੀਅਨ ਮਾਰੇ ਗਏ ਤਾਂ ਫੌਜ ਖ਼ਿਲਾਫ਼ ਐਫ.ਆਈ.ਆਰ. ਦਰਜ ਹੋਈ ਜਿਸ ਖ਼ਿਲਾਫ਼ ਪੂਰੇ ਦੇਸ਼ ਅੰਦਰ ਬਵਾਲ ਖੜ੍ਹਾ ਕੀਤਾ ਗਿਆ ਕਿਉਕਿ ਆਉਣ ਵਾਲੀ ਪੀੜ੍ਹੀ ਕਿਧਰੇ ਫੌਜ ਦੁਆਰਾ ਕੀਤੇ ਜ਼ੁਲਮਾਂ ਨੂੰ ਦੇਖ ਨਾ ਸਕੇ ਕਸ਼ਮੀਰੀ ਔਰਤਾਂ ਨਾਲ ਬਲਾਤਕਾਰ ਹੋ ਰਹੇ ਹਨ ਤਾਂ ਜੋ ਲੋਕਾਂ ਦੇ ਸੰਘਰਸ਼ਾਂ ਨੂੰ ਇੱਜਤ ਨਾਲ ਖੇਡ ਕੇ ਤੋੜਿਆ ਜਾ ਸਕੇ
ਇਸ ਮੌਕੇ ਕਸ਼ਮੀਰ ਦੀ ਲਾਇਰਜ਼ ਐਸੋਸੀਏਸ਼ਨ ਦੇ ਆਗੂ ਬਾਬਰ ਜਾਨ ਕਾਦਰੀ ਨੇ ਕਿਹਾ ਕਿ ਜੰਮੂ ਕਸ਼ਮੀਰ ਦਾ ਮਸਲਾ ਹਥਿਆਰਾਂ ਨਾਲ ਹੱਲ ਨਹੀਂ ਹੋ ਸਕਦਾ ਇਹ ਸਿਰਫ ਗੱਲਬਾਤ ਰਾਹੀਂ ਹੀ ਹੱਲ ਹੋ ਸਕਦਾ ਹੈ ਜਦੋਂ ਜੰਮੂ ਕਸ਼ਮੀਰ ਦੀ ਗੱਲ ਕਰ ਰਹੇ ਹਾਂ ਤਾਂ ਉਹ ਕੇਵਲ ਜੰਮੂ ਅਤੇ ਕਸ਼ਮੀਰ ਦੀ ਨਹੀਂ ਬਲਕਿ ਗਿਲਗਿਤ ਅਤੇ ਬਲੋਚਿਸਤਾਨ ਦੀ ਵੀ ਕਰ ਰਹੇ ਹਾਂ ਇਹ ਕੇਵਲ ਭਾਰਤ ਜਾਂ ਪਾਕਿਸਤਾਨ ਲਈ ਹੀ ਨਹੀਂ ਬਲਕਿ ਦੋਨਾਂ ਹੀ ਦੇਸ਼ਾਂ ਲਈ ਚੰਗਾ ਹੋਵੇਗਾ ਕਿ ਜੇਕਰ ਗੱਲਬਾਤ ਰਾਹੀਂ ਇਸਨੂੰ ਹੱਲ ਕਰੀਏ ਅੱਜ ਪੂਰੇ ਦੇਸ਼ ਪਾਕਿ-ਭਾਰਤ ਜੰਗ ਦੀ ਗੱਲ ਦੀ ਚਰਚਾ ਬਣੀ ਹੋਈ ਹੈ ਅਸਲ ਜੰਗ ਦੇ ਪਿੱਛੇ ਕਾਰਨ ਸਰਕਾਰ ਦਾ ਬੁਰੀ ਤਰ੍ਹਾਂ ਹਰ ਫਰੰਟ ਤੇ ਫੇਲ੍ਹ ਹੋਣਾ ਹੈ ਅੱਜ ਸਵਾਲ ਸਾਡੇ ਸਾਹਮਣੇ ਹੈ ਕਿ ਲੱਖਾਂ ਲੋਕ ਮਰ ਰਹੇ ਹਨ ਅਸੀਂ ਕਸ਼ਮੀਰੀ ਲੋਕਾਂ ਦੇ ਸੰਘਰਸ਼ ਨੂੰ ਬੰਦੂਕ ਦੀ ਗੋਲੀ ਨਾਲ ਨਹੀਂ ਦਬਾਅ ਸਕਦੇ ਇਸਦਾ ਹੱਲ ਸਿਰਫ ਤੇ ਸਿਰਫ ਗੱਲਬਾਤ ਹੈ
ਇਸ ਮੌਕੇ ਜਮਹੂਰੀ ਅਧਿਕਾਰ ਸਭਾ ਦੇ ਸੂਬਾਈ ਜਨਰਲ ਸਕੱਤਰ ਪ੍ਰੋ. ਜਗਮੋਹਣ ਸਿੰਘ ਨੇ ਕਿਹਾ ਕਿ ਸਾਨੂੰ ਲੋਕਾਂ ਦੇ ਸੰਘਰਸ਼ ਨਾਲ ਖੜ੍ਹਨਾ ਚਾਹੀਦਾ ਹੈ ਜੇਕਰ ਅੱਜ ਕਸ਼ਮੀਰ ਤੇ ਤਸ਼ੱਦਦ ਹੋ ਰਿਹਾ ਹੈ ਤਾਂ ਇਹ ਕੱਲ੍ਹ ਨੂੰ ਸਾਡੇ ਤੇ ਵੀ ਹੋਵੇਗਾ ਸਾਨੂੰ ਸੱਚ ਤੇ ਖੜ੍ਹਨਾ ਚਾਹੀਦਾ ਹੈ
ਇਸ ਮੌਕੇ ਪੀ.ਐਸ.ਯੂ. ਦੀ ਟੀਮ ਵੱਲੋਂ ਕਸ਼ਮੀਰੀ ਲੋਕਾਂ ਦੇ ਘੋਲ ਦੀ ਤੱਥ ਖੋਜ ਰਿਪੋਰਟ ਵੀ ਪ੍ਰਕਾਸ਼ਿਤ ਕੀਤੀ ਗਈ
ਇਸ ਮੌਕੇ ਪੀ.ਐਸ.ਯੂ. ਦੇ ਸੂਬਾ ਪ੍ਰਧਾਨ ਰਜਿੰਦਰ ਸਿੰਘ ਅਤੇ ਸੂਬਾ ਜਨਰਲ ਸਕੱਤਰ ਪ੍ਰਦੀਪ ਕਸਬਾ ਨੇ ਵੀ ਸੰਬੋਧਨ ਕੀਤਾ
ਪੀ. ਐਸ. ਯੂ. ਵੱਲੋਂ ਪ੍ਰੈੱਸ ਲਈ ਜਾਰੀ ਬਿਆਨ


No comments:

Post a Comment