ਵੇਸਟੇਜ ਟਰੀਟਮੈਂਟ ਪਲਾਂਟ ਖਿਲਾਫ
ਲੰਬੀ ਦੇ ਪਿੰਡਾਂ ’ਚ ਲਾਮਬੰਦੀ
ਲੰਬੀ-ਗਿੱਦੜਬਹਾ ਰੋਡ ’ਤੇ ਪੰਜਾਬ ਸਰਕਾਰ ਵੱਲੋਂ ਮੈਡੀਕਲ ਵੇਸਟੇਜ ਟਰੀਟਮੈਂਟ ਪਲਾਂਟ ਲਗਾਇਆ ਜਾ ਰਿਹਾ ਹੈ। ਨੇੜਲੇ ਪਿੰਡਾਂ ਵੱਲੋਂ ਇਸ ਦੀ ਭਿਣਕ ਪੈਣ ’ਤੇ ਪਲਾਂਟ ਸਬੰਧੀ ਰੋਸ ਜਤਾਇਆ ਗਿਆ ਹੈ ਕਿਉਂਕਿ ਪਲਾਂਟ ਵਿੱਚੋਂ ਨਿੱਕਲਣ ਵਾਲੀਆਂ ਜ਼ਹਿਰੀਲੀਆਂ ਗੈਸਾਂ ਨੇ ਬਿਮਾਰੀਆਂ ਵਿਚ ਹੋਰ ਵਾਧਾ ਕਰਨਾ ਹੈ। ਇਲਾਕੇ ਦੇ ਲੋਕ ਪਹਿਲਾਂ ਤੋਂ ਚੱਲ ਰਹੇ ਬਾਇਓ ਮਾਸ ਪਲਾਂਟ ਚਨੂੰ ਦੇ ਪ੍ਰਦੂਸ਼ਣ ਤੋਂ ਬਹੁਤ ਜ਼ਿਆਦਾ ਦੁਖੀ ਹਨ। ਇਲਾਕੇ ਵਿਚ ਸਰਗਰਮ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਕਾਰਕੁਨਾਂ ਨੇ ਪਲਾਂਟ ਤੋਂ ਪ੍ਰਭਾਵਤ ਪਿੰਡਾਂ ਦੇ ਲੋਕਾਂ ਨਾਲ ਰਾਬਤਾ ਕਾਇਮ ਕਰਕੇ ਲਾਲ ਬਾਈ, ਰਾਏ ਕੇ ਕਲਾਂ, ਬੀਦੋ ਵਾਲੀ ਪਿੰਡਾਂ ਵਿਚ ਮੀਟਿੰਗਾਂ ਕੀਤੀਆਂ ਅਤੇ ਪਲਾਂਟ ਦੇ ਵਿਰੋਧ ਵਿਚ ਮਤੇ ਪਾਏ ਗਏ। ਇਲਾਕੇ ਦੇ ਲੋਕਾਂ ਦਾ ਵਫਦ ਡਿਪਟੀ ਕਮਿਸ਼ਨਰ ਮੁਕਤਸਰ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਬਠਿੰਡਾ ਨੂੰ ਮਿਲਿਆ। ਅਧਿਕਾਰੀਆਂ ਵੱਲੋਂ ਕਿਸੇ ਜਨਤਕ ਜਗਾਹ ’ਤੇ ਪਲਾਂਟ ਸਬੰਧੀ ਜਨਤਕ ਸੁਣਵਾਈ ਕਰਵਾਉਣ ਅਤੇ ਲੋਕਾਂ ਦੀ ਰਜ਼ਾ ਦੇ ਵਿਰੁੱਧ ਪਲਾਂਟ ਨਾ ਲਾਉਣ ਦਾ ਯਕੀਨ ਦਿਵਾਇਆ ਗਿਆ। ਜਨਤਕ ਸੁਣਵਾਈ ਵਿੱਚ ਇਲਾਕੇ ਦੇ ਲੋਕਾਂ ਨੂੰ ਪਹੰੁਚ ਕੇ ਆਪਣੇ ਇਤਰਾਜ਼ ਦੱਸਣ ਲਈ ਕਿਹਾ ਗਿਆ ਸੀ। 21 ਫਰਵਰੀ ਨੂੰ ਜਨਤਕ ਸੁਣਵਾਈ ਵਾਲੇ ਦਿਨ ਇੱਕ ਹਜ਼ਾਰ ਦੇ ਲਗਭੱਗ ਇੱਕਠ ਭਾਰਤੀ ਕਿਸਾਨ ਯੂਨੀਅਨ(ਏਕਤਾ) ਦੀ ਅਗਵਾਈ ਹੇਠ ਸੁਣਵਾਈ ਲਈ ਤਹਿ ਕੀਤੀ ਹੋਈ ਜਗਾਹ ’ਤੇ ਇੱਕਤਰ ਹੋਇਆ। ਪ੍ਰੰਤੂ ਜਨਤਕ ਸੁਣਵਾਈ ਲਈ ਪਹੁੰਚੇ ਹੋਏ ਅਧਿਕਾਰੀ ਤਹਿ ਕੀਤੀ ਹੋਈ ਜਗਾਹ ’ਤੇ ਪਹੰੁਚਣ ਦੀ ਬਜਾਏ ਪਲਾਂਟ ਅੰਦਰ ਪਲਾਂਟ ਪੱਖੀ ਵਿਅਕਤੀਆਂ ਦੀ ਸੁਣਵਾਈ ਕਰਕੇ ਉੱਥੋਂ ਚਲੇ ਗਏ। ਲੋਕਾਂ ਦੇ ਇੱਕਠ ਵਿੱਚ ਪ੍ਰਸਾਸ਼ਨਕ ਅਧਿਕਾਰੀਆਂ ਦੇ ਨਾ ਪਹੰੁਚਣ ਕਾਰਣ ਇੱਕਠੇ ਹੋਏ ਲੋਕਾਂ ਨੇ ਕਿਸਾਨ ਜੱਥੇਬੰਦੀ ਦੀ ਅਗਵਾਈ ਵਿੱਚ ਲੰਬੀ ਗਿੱਦੜਬਹਾ ਸੜਕ ਉਪਰ ਜਾਮ ਲਗਾ ਦਿੱਤਾ।
ਢਾਈ ਘੰਟੇ ਸੜਕ ਜਾਮ ਤੋਂ ਬਾਅਦ ਨੈਬ ਤਹਿਸੀਲਦਾਰ ਲੰਬੀ ਵੱਲੋਂ ਜਨਤਕ ਇਕੱਠ ਵਿੱਚ ਪਹੁੰਚ ਕੇ ਮੰਗ ਪੱਤਰ ਲਿਆ ਗਿਆ ਅਤੇ ਮੈਡੀਕਲ ਵੇਸਟੇਜ ਟਰੀਟਮੈਂਟ ਪਲਾਂਟ ਦੀ ਸੁਣਵਾਈ ਜਨਤਕ ਕਰਨ ਤੇ ਲੋਕਾਂ ਦੀ ਰਜ਼ਾ ਦੇ ਉਲਟ ਪਲਾਂਟ ਨਾ ਲਗਾਉਣ ਦਾ ਵਿਸ਼ਵਾਸ਼ ਦੁਆਇਆ ਗਿਆ।
ਇਸ ਸੰਘਰਸ਼ ਦੌਰਾਨ ਇਹਨਾਂ ਪਿੰਡਾਂ ਦੇ ਕਿਸਾਨਾਂ ਦਾ ਜਥੇਬੰਦੀ ਨਾਲ ਚੰਗਾ ਰਿਸ਼ਤਾ ਬਣਿਆ। ਤਾਜ਼ਾ ਬਣੇ ਇਸ ਰਿਸ਼ਤੇ ਕਾਰਨ ਹੀ ਬੀਦੋਵਾਲੀ ਅਤੇ ਲਾਲਬਾਈ ਦੇ ਲੋਕਾਂ ਨੇ ਕਰਜਾ ਮੁਕਤੀ ਲਲਕਾਰ ਰੈਲੀ ਦੀ ਤਿਆਰੀ ’ਚ ਕਿਸਾਨ ਜਥੇਬੰਦੀ ਵੱਲੋਂ ਕੀਤੇ ਗਏ ਬਲਾਕ ਪੱਧਰੇ ਸਮਾਗਮ ’ਚ ਰਾਏਕੇ ਕਲਾਂ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ।
No comments:
Post a Comment