ਹੁਣ ਫਿਲਮ ਐਕਟਰੈਸਾਂ ਕਿਸਾਨ ਖੁਦਕੁਸ਼ੀਆਂ ਨੂੰ ਠੱਲ੍ਹ ਪਾਉਣਗੀਆਂ
ਭਾਰਤੀ ਹਾਕਮ, ਕਿਸਾਨ ਖੁਦਕੁਸ਼ੀਆਂ ਦੇ
ਤੇਜ਼ ਹੋ ਰਹੇ ਵਰਤਾਰੇ ਨੂੰ ਠੱਲ੍ਹ ਪਾਉਣ ਦੇ ਮਾਮਲੇ ਵਿੱਚ
ਆਪਣੀ ਅਸਫ਼ਲਤਾ ਨੂੰ ਲੁਕੋਣ ਖਾਤਰ, ਇਹਨਾਂ ਖੁਦਕੁਸ਼ੀਆਂ ਦੇ
ਕਾਰਨ ਬਾਰੇ ਤਰ੍ਹਾਂ-ਤਰ੍ਹਾਂ ਦੇ ਘਿਨਾਉਣੇ ਬਿਆਨ ਦੇ ਰਹੇ ਹਨ। ਕੇਂਦਰੀ ਮੰਤਰੀ ਨੇ ਬੇਸ਼ਰਮੀ ਦੀਆਂ
ਸਾਰੀਆਂ ਹੱਦਾਂ ਪਾਰ ਕਰਕੇ ਰਾਜ ਸਭਾ ਵਿੱਚ ਇਹ ਬਿਆਨ ਦੇ ਮਾਰਿਆ ਕਿ ਕਿਸਾਨ ਖੁਦਕੁਸ਼ੀਆਂ ਦਾ ਵੱਡਾ
ਕਾਰਣ ਕਿਸਾਨਾਂ ਦੀ ਪਿਆਰ ਮਾਮਲਿਆਂ ਵਿੱਚ ਅਸਫਲਤਾ ਅਤੇ ਨਿਪੁੰਸਕਤਾ ਵਰਗੇ ਮਾਮਲੇ ਬਣਦੇ ਹਨ।
ਇਸੇ ਸੇਧ ਵਿੱਚ ਅੱਗੇ ਵਧਦਿਆਂ
ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵੇਂਦਰ ਫੜਨਵੀਸ ਦੇ ਅਨੁਸਾਰ ਕਿਸਾਨ ਮਾਨਸਿਕ ਤਣਾਅ ਹੇਠ ਰਹਿਣ ਕਾਰਨ
ਖੁਦਕੁਸ਼ੀਆਂ ਕਰਦੇ ਹਨ। ਮਹਾਰਾਸ਼ਟਰ ਸਰਕਾਰ ਨੇ ਕਿਸਾਨਾਂ ਨੂੰ ਤਣਅ ਮੁਕਤ ਕਰਨ ਲਈ ਫਿਲਮ ਐਕਟਰੈਸ
ਦੀਪਿਕਾ ਪਾਦੂਕੋਨ ਨੂੰ ਆਖਿਆ ਹੈ ਕਿ ਉਹ, ਕਿਸਾਨਾਂ ਨੂੰ ਇਹ ਦੱਸਣ
ਕਿ ਤਣਾਅ ਨਾਲ ਕਿਵੇਂ ਨਜਿੱਠਣਾ ਹੈ, ਉਹਨਾਂ ਨਾਲ ਮੇਲ-ਜੋਲ ਕਰੇ।
ਅਖਬਾਰਾਂ ਦੀਆਂ ਰਿਪੋਰਟਾਂ ਅਨੁਸਾਰ
ਮਰਾਠਵਾੜਾ ਖਿੱਤੇ ਵਿੱਚ 2014 ਵਿੱਚ 5 ਸਤੰਬਰ ਤੱਕ 628 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ। ਇਕੱਲੇ
ਸਤੰਬਰ ਦੇ ਪਹਿਲੇ ਹਫਤੇ ਦੌਰਾਨ ਹੀ 32 ਕਿਸਾਨਾਂ ਦੇ ਖੁਦਕੁਸ਼ੀ ਕਰਨ ਦੀਆਂ ਰਿਪੋਰਟਾਂ ਆਈਆਂ ਹਨ।
ਪਿਛਲੇ ਅਰਸੇ ਵਿੱਚ ਮਹਾਰਾਸ਼ਟਰ ਦਾ ਮਰਾਠਵਾੜਾ ਖਿੱਤਾ ਭਾਰਤ ਦੀ ਕਿਸਾਨ ਖੁਦਕੁਸ਼ੀਆਂ ਦੀ ਰਾਜਧਾਨੀ
ਵਜੋਂ ਉੱਭਰ ਆਇਆ ਹੈ।
ਦੀਪਿਕਾ ਪਾਦੂਕੋਨ ਨੇ “ਜੀਵੋ, ਪਿਆਰ ਕਰੋ, ਹੱਸੋ” ਨਾਉਂ ਦੀ ਇੱਕ ਸੰਸਥਾ ਬਣਾਈ ਹੈ। ਇਸ ਸੰਸਥਾ ਦਾ ਉਦਘਾਟਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ;
“(ਕਿਸਾਨ ਖੁਦਕੁਸ਼ੀਆਂ ਨਾਲ
ਸੰਬੰਧਤ) ਅਸੀਂ ਇੱਕ ਸਰਵੇ ਕੀਤਾ ਹੈ ਅਤੇ ਦੇਖਿਆ ਹੈ ਕਿ 40 ਫ਼ੀਸਦੀ ਕਿਸਾਨ ਤਣਾਅ ਹੇਠ ਹਨ। ਪੈਕੇਜ
(ਆਰਥਿਕ ਸਹਾਇਤਾ) ਨਾਲੋਂ ਵੱਧ ਉਹਨਾਂ ਦੀ ਲੋੜ ਇਹ ਹੈ ਕਿ ਕੋਈ ਉਹਨਾਂ ਦਾ ਯਕੀਨ ਬਨ੍ਹਾਵੇ ਕਿ
ਉਹਨਾਂ ਦੀ ਹੋਂਦ ਕਾਇਮ ਹੈ ਕਿ ਉਹ ਲੋੜੀਂਦੇ ਹਨ। ਅਸੀਂ ਦੀਪਿਕਾ ਪਾਦੂਕੋਨ
ਨੂੰ ਇਹ ਮਿਸ਼ਨ ਸੌਂਪਣਾ ਪਸੰਦ ਕਰਾਂਗੇ ਕਿਸਾਨਾਂ ਨਾਲ ਮੇਲ-ਜੋਲ ਦਾ ਮਿਸ਼ਨ।”
No comments:
Post a Comment